ਜਲੰਧਰ (ਵਰੁਣ)- ਸ਼ਹਿਰ 'ਚ ਸਖ਼ਤ ਪੁਲਸ ਸੁਰੱਖਿਆ ਦੇ ਬਾਵਜੂਦ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ । ਅਜਿਹੀ ਹੀ ਇਕ ਹੋਰ ਲੁੱਟ ਦਾ ਮਾਮਲਾ ਸ਼ਹਿਰ 'ਚ ਪੈਂਦੇ ਮਕਸੂਦਾਂ ਇਲਾਕੇ 'ਚ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਮਕਸੂਦਾਂ ਥਾਣੇ ਦੇ ਨੇੜੇ ਐਕਟਿਵਾ ਸਵਾਰ ਦੋ ਲੁਟੇਰਿਆਂ ਨੇ ਪੈਟਰੋਲ ਪੰਪ 'ਤੇ ਕੰਮ ਕਰਨ ਵਾਲੇ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਹੈ।
ਇਹ ਵੀ ਪੜ੍ਹੋ :-ਸੇਲ ਟੈਕਸ ਵਿਭਾਗ ਵੱਲੋਂ 2 ਪਲਾਈਵੁੱਡ ਯੂਨਿਟਾਂ ’ਤੇ ਛਾਪੇਮਾਰੀ, ਦਸਤਾਵੇਜ਼ ਕੀਤੇ ਜ਼ਬਤ
ਲੁਟੇਰੇ ਬਜ਼ੁਰਗ ਤੋਂ ਪੈਸਿਆਂ ਦਾ ਬੈਗ ਖੋਹ ਕੇ ਫਰਾਰ ਹੋ ਗਏ, ਜਿਸ 'ਚ 3 ਲੱਖ ਰੁਪਏ ਸਨ। ਪੀੜਤ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪੈਟਰੋਲ ਪੰਪ ਦੇ ਪੈਸੇ ਮਕਸੂਦਾਂ ਥਾਣੇ ਦੇ ਕੋਲ ਸਥਿਤ ਬੈਂਕ 'ਚ ਜਮ੍ਹਾ ਕਰਵਾਉਣ ਗਿਆ ਸੀ ਅਤੇ ਜਿਵੇਂ ਹੀ ਉਹ ਬੈਂਕ ਬਾਹਰ ਪਹੁੰਚਿਆ ਤਾਂ ਐਕਟਿਵਾ ਸਵਾਰ ਦੋ ਨੌਜਵਾਨ ਉਸ ਤੋਂ ਬੈਗ ਖੋਹ ਕੇ ਫ਼ਰਾਰ ਹੋ ਗਏ। ਥਾਣਾ-1 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ :- ਕੋਰੋਨਾ ਜਾਂ ਸਿਹਤ ਸੇਵਾਵਾਂ 'ਤੇ ਇਸ ਦੇ ਅਸਰ ਕਾਰਨ ਕਰੀਬ 1.5 ਕਰੋੜ ਲੋਕਾਂ ਦੀ ਹੋਈ ਮੌਤ : WHO
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸੇਲ ਟੈਕਸ ਵਿਭਾਗ ਵੱਲੋਂ 2 ਪਲਾਈਵੁੱਡ ਯੂਨਿਟਾਂ ’ਤੇ ਛਾਪੇਮਾਰੀ, ਦਸਤਾਵੇਜ਼ ਕੀਤੇ ਜ਼ਬਤ
NEXT STORY