ਬਰਨਾਲਾ (ਪੁਨੀਤ ਮਾਨ) — ਬਰਨਾਲਾ ਦੀ ਸਥਾਨਕ ਪੁਲਸ ਨੇ ਮੁਖਬਰ ਦੀ ਇਤਲਾਹ ਮਿਲਣ 'ਤੇ ਸਥਾਨਕ ਰੇਲਵੇ ਫਾਟਕ 'ਤੇ ਡੇਰਾ ਮਾਤਾ ਸੁਲੱਖਣੀ ਨਜ਼ਦੀਕ ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਸਮੇਂ ਮਾਰੂ ਹਥਿਆਰਾਂ ਤੇ ਮੋਟਰਸਾਈਕਲਾਂ ਸਮੇਤ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਸੁਰੇਸ਼ ਕੁਮਾਰ, ਜਗਜੀਤ ਸਿੰਘ ਉਰਫ ਜੱਗੀ, ਮੰਗਾ ਸਿੰਘ, ਗੁਰਸੇਵਕ ਸਿੰਘ ਉਰਫ ਅੰਬ ਤੇ ਯੁਗੇਸ਼ ਕੁਮਾਰ ਯੋਗੀ ਵਾਸੀਆਨ ਬਰਨਾਲਾ ਨੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਲੁੱਟਾਂ-ਖੋਹਾਂ, ਚੋਰੀਆਂ ਤੇ ਵਹੀਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦਸਿਆ ਕਿ ਦੋਸ਼ੀਆਂ ਪਾਸੋਂ 3 ਮੋਟਰਸਾਈਕਲ, 2 ਚਾਕੂ, 2 ਦਾਹ (ਲੋਹਾ) ਤੇ 1 ਗੰਡਾਸੀ ਵੀ ਮੌਕੇ 'ਤੇ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕਰਕੇ 3 ਐੱਲ. ਸੀ. ਡੀ., 15 ਮੋਬਾਇਲ, 2 ਗੈਸ ਸਲੰਡਰ ਤੇ ਇਨਵੈਟਰ ਸਮੇਤ ਬੈਟਰਾ ਵੀ ਬਰਮਾਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਫੜੇ ਜਾਣ ਨਾਲ ਪਿਛਲੇ ਕੁਝ ਦਿਨਾਂ ਦੌਰਾਨ ਸ਼ਹਿਰ ਅੰਦਰ 6 ਚੋਰੀਆਂ ਦੇ ਕੇਸ ਹੱਲ ਹੋਏ ਹਨ, ਜਿਨ੍ਹਾਂ 'ਚੋਂ ਮਸਾਲਾ ਗੁਦਾਮ ਵਾਲੀ ਚੋਰੀ ਵੀ ਸ਼ਾਮਲ ਹੈ। ਦੋਸ਼ੀਆਂ ਖਿਲਾਫ ਥਾਣਾ ਸਿਟੀ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਅਨੇਕਾਂ ਲੋਕ ਵਿਧਾਇਕ ਸਿੱਕੀ ਦੀ ਅਗਵਾਈ 'ਚ ਕਾਂਗਰਸ ਲਈ ਤੁਰੇ
NEXT STORY