ਲੁਧਿਆਣਾ (ਬੇਰੀ) : ਘਰੋਂ ਪਾਰਕ ’ਚ ਸੈਰ ਲਈ ਨਿਕਲੇ ਜੋੜੇ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਘੇਰ ਲਿਆ। ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਉਨ੍ਹਾਂ ਤੋਂ ਸੋਨੇ ਦੀਆਂ ਮੁੰਦਰੀਆਂ ਲੁੱਟ ਕੇ ਲੈ ਗਏ। ਫਿਰ ਮੁਲਜ਼ਮ ਧਮਕਾਉਂਦੇ ਹੋਏ ਫਰਾਰ ਹੋ ਗਏ।
ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦੇ ਰਹਿਣ ਵਾਲੇ ਰਾਹੁਲ ਪ੍ਰਭਾਕਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਪੂਜਾ ਨਾਲ ਕਰੀਬ ਸਵੇਰੇ 6.30 ਵਜੇ ਆਪਣੇ ਘਰ ਤੋਂ ਸੈਰ ਲਈ ਨਿਕਲੇ ਸਨ। ਜਦੋਂ ਘਰੋਂ ਕੁਝ ਹੀ ਦੂਰ ਸਥਿਤ ਪਾਰਕ ਕੋਲ ਪੁੱਜੇ ਤਾਂ ਪਿੱਛੋਂ ਆਏ ਬਾਈਕ ਸਵਾਰ 2 ਨੌਜਵਾਨ ਉਨ੍ਹਾਂ ਦੇ ਅੱਗੇ ਆ ਗਏ। ਲੁਟੇਰਿਆਂ ਕੋਲ ਤੇਜ਼ਧਾਰ ਹਥਿਆਰ ਸਨ, ਜਿਨ੍ਹਾਂ ਨੇ ਡਰਾ-ਧਮਕਾ ਕੇ ਹੱਥਾਂ ’ਚ ਪਹਿਨੀਆਂ ਦੋ ਸੋਨੇ ਦੀਆਂ ਮੁੰਦਰੀਆਂ ਉਤਾਰਨ ਲਈ ਕਿਹਾ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਮੁਲਜ਼ਮ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਲੱਗੇ ਤਾਂ ਉਸੇ ਸਮੇਂ ਉਸ ਦੀ ਪਤਨੀ ਨੇ ਮੁੰਦਰੀਆਂ ਦੇਣ ਲਈ ਕਹਿ ਦਿੱਤਾ। ਮਜਬੂਰ ਹੋ ਕੇ ਉਨ੍ਹਾਂ ਨੇ ਆਪਣੀਆਂ ਦੋਵੇਂ ਮੁੰਦਰੀਆਂ ਲੁਟੇਰਿਆਂ ਹਵਾਲੇ ਕਰ ਦਿੱਤੀਆਂ।
ਇਹ ਵੀ ਪੜ੍ਹੋ : ਨਸ਼ਿਆਂ ’ਤੇ ਕਾਬੂ ਪਾਉਣ 'ਚ ਪੰਜਾਬ ਬਣੇਗਾ ਮਾਡਲ ਸੂਬਾ : ਸਿਹਤ ਮੰਤਰੀ
ਕੰਟਰੋਲ ਰੂਮ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪਹਿਲਾਂ ਪੀ. ਸੀ. ਆਰ. ਦਸਤਾ ਅਤੇ ਬਾਅਦ ’ਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਪੁੱਜੀ। ਪੁਲਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੱਤਬੀੜ ਚਿੜੀਆਘਰ ਦਾ ਹਿੱਸਾ ਬਣੇ ਦੋ ਨੰਨ੍ਹੇ ਟਾਈਗਰ 'ਅਭੈ' ਤੇ 'ਆਰਿਅਨ'
NEXT STORY