ਕੋਟ ਈਸੇ ਖਾਂ (ਛਾਬੜਾ) - ਬੀਤੀ 14 ਦਸੰਬਰ ਦੀ ਰਾਤ ਨੂੰ 9 ਕੁ ਵਜੇ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਸ਼ਹਿਰ ਦੇ ਦਾਤੇਵਾਲਾ ਰੋਡ 'ਤੇ ਇਕ ਕਰਿਆਨੇ ਦੀ ਦੁਕਾਨ ਤੋਂ ਨਕਦੀ, ਮੋਬਾਇਲ ਸਮੇਤ ਕੁਝ ਹੋਰ ਸਾਮਾਨ ਉਡਾ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਅਨਮੋਲ ਕਰਿਆਨਾ ਸਟੋਰ ਦੇ ਮਾਲਕ ਅਨਮੋਲ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਕੋਟ ਈਸੇ ਖਾਂ ਮੁਤਾਬਕ ਬੀਤੀ 14 ਦਸੰਬਰ ਦੀ ਰਾਤ ਨੂੰ 9 ਕੁ ਵਜੇ ਉਹ ਦੁਕਾਨ ਬੰਦ ਕਰਨ ਸਮੇਂ ਨਕਦੀ ਦੀ ਗਿਣਤੀ ਕਰਨ ਉਪਰੰਤ ਦੁਕਾਨ ਦੇ ਅੰਦਰ ਕੁਝ ਸਾਮਾਨ ਲੈਣ ਲਈ ਗਿਆ ਹੀ ਸੀ ਕਿ ਇਸੇ ਦਰਮਿਆਨ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਏ ਜਿਨ੍ਹਾਂ 'ਚੋਂ ਇਕ ਨੌਜਵਾਨ ਦੁਕਾਨ ਦੇ ਅੰਦਰ ਆਇਆ ਅਤੇ ਆਉਣ ਸਾਰ ਹੀ ਉਸ ਨੇ ਪੰਜ ਹਜ਼ਾਰ ਦੀ ਨਕਦੀ, 15 ਹਜ਼ਾਰ ਦੀ ਕੀਮਤ ਦੇ ਦੋ ਮੋਬਾਇਲਾਂ ਤੋਂ ਇਲਾਵਾ ਕੁਝ ਹੋਰ ਸਾਮਾਨ ਚੁੱਕਿਆ ਅਤੇ ਫਟਾਫਟ ਆਪਣੇ ਸਾਥੀਆਂ ਨਾਲ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਿਆ।
ਅਨਮੋਲ ਦੇ ਮੁਤਾਬਿਕ ਉਸ ਨੇ ਰੌਲਾ ਪਾਉਣ ਦੇ ਨਾਲ-ਨਾਲ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ 'ਚ ਸਫਲ ਹੋ ਗਏ। ਦੁਕਾਨਦਾਰ ਵੱਲੋਂ ਇਸ ਲੁੱਟ ਦੀ ਘਟਨਾ ਸਬੰਧੀ ਲਿਖਤੀ ਤੌਰ 'ਤੇ ਜਾਣਕਾਰੀ ਥਾਣਾ ਕੋਟ ਈਸੇ ਖਾਂ ਦੀ ਪੁਲਸ ਨੂੰ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।
ਨਗਰ ਪੰਚਾਇਤ ਮਾਹਿਲਪੁਰ ਦੀ ਚੋਣ ਲਈ ਸੁਰੱਖਿਆ ਦੇ ਪ੍ਰਬੰਧ ਸਖਤ: ਜੇ ਏਲੀਚੇਲਿਅਨ
NEXT STORY