ਇੰਟਰਨੈਸ਼ਨਲ ਡੈਸਕ- ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ’ਤੇ ਕਬਜ਼ਾ ਕਰਨ ਲਈ ਜੰਗ ਦੇ ਵਿਸਤਾਰ ਦਾ ਐਲਾਨ ਕੀਤਾ ਹੈ। ਇਸ ਐਲਾਨ ਦੇ ਖਿਲਾਫ ਉਨ੍ਹਾਂ ਦੇ ਆਪਣੇ ਦੇਸ਼ ਵਿਚ ਹੀ ਰੋਸ-ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਇਜ਼ਰਾਈਲੀ ਫੌਜ ਪਹਿਲਾਂ ਹੀ ਇਸ ਵਿਚਾਰ ਨੂੰ ਗਲਤ ਦੱਸ ਰਹੀ ਹੈ।
ਨੇਤਨਯਾਹੂ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਮੀਡੀਆ ਦੀ ਮੌਜੂਦਗੀ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੈਬਨਿਟ ਨੇ ਗਾਜ਼ਾ ਵਿਚ ਜੰਗ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ। ਨੇਤਨਯਾਹੂ ਸਰਕਾਰ ਦੇ ਇਸ ਫੈਸਲੇ ਖਿਲਾਫ ਐਤਵਾਰ ਨੂੰ ਇਜ਼ਰਾਈਲੀ ਲੋਕ ਸੜਕਾਂ ’ਤੇ ਉਤਰ ਆਏ। ਤੇਲ ਅਵੀਵ ਵਿਚ ਨੌਜਵਾਨ ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਆਵਾਜਾਈ ਰੋਕ ਦਿੱਤੀ। ਉਨ੍ਹਾਂ ਦੇ ਹੱਥਾਂ ਵਿਚ ਫੜੀਆਂ ਤਖ਼ਤੀਆਂ ’ਤੇ ਨੇਤਨਯਾਹੂ ਕੈਬਨਿਟ ਨੂੰ ਨਸਲਵਾਦੀ ਅਤੇ ਮੌਤ ਦੀ ਕੈਬਨਿਟ ਲਿਖਿਆ ਹੋਇਆ ਸੀ।
ਇਜ਼ਰਾਈਲ ਸਾਹਮਣੇ ਭਰੋਸੇਯੋਗਤਾ ਦਾ ਸੰਕਟ
ਇਕ ਰਿਪੋਰਟ ਅਨੁਸਾਰ ਗਾਜ਼ਾ ਪੱਟੀ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਾਰਨ ਇਜ਼ਰਾਈਲ ਦੀ ਵਿਸ਼ਵਵਿਆਪੀ ਸਾਖ ਨੂੰ ਢਾਹ ਲੱਗੀ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਗਾਜ਼ਾ ਉੱਤੇ ਪੂਰੇ ਫੌਜੀ ਕਬਜ਼ੇ ਦੀ ਨਵੀਨਤਮ ਯੋਜਨਾ, ਗਾਜ਼ਾ ਪੱਟੀ ਵਿਚ ਵਧਦਾ ਅਕਾਲ ਸੰਕਟ ਅਤੇ ਪੱਛਮੀ ਕੰਢੇ ਵਿਚ ਇਜ਼ਰਾਈਲ ਦੇ ਦਮਨਕਾਰੀ ਉਪਾਅ ਦੇਸ਼ ਦੀ ਦੁਰਦਸ਼ਾ ਨੂੰ ਬਿਆਨ ਕਰ ਰਹੇ ਹਨ। ਅਮਰੀਕੀ ਸਮਰਥਨ ਦੇ ਬਾਵਜੂਦ ਯਹੂਦੀ ਰਾਜ ਇਕ ਅੰਤਰਰਾਸ਼ਟਰੀ ਭਰੋਸੇਯੋਗਤਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਤੋਂ ਇਹ ਲੰਬੇ ਸਮੇਂ ਤਕ ਉੱਭਰ ਨਹੀਂ ਸਕਦਾ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ ! ਅੱਜ 30 ਲੱਖ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 3,200 ਕਰੋੜ ਰੁਪਏ
ਪਿਊ ਪੋਲ ’ਚ ਨਕਾਰਾਤਮਕਤਾ
ਹਾਲ ਹੀ ’ਚ ਹੋਏ ਇਕ ਪਿਊ ਪੋਲ ਅਨੁਸਾਰ ਇਜ਼ਰਾਈਲ ਪ੍ਰਤੀ ਅੰਤਰਰਾਸ਼ਟਰੀ ਨਜ਼ਰੀਆ ਹੁਣ ਸਕਾਰਾਤਮਕ ਨਾਲੋਂ ਜ਼ਿਆਦਾ ਨਕਾਰਾਤਮਕ ਹੈ। ਸਾਲ 2025 ਦੇ ਸ਼ੁਰੂ ਵਿਚ ਨੀਦਰਲੈਂਡ (78 ਫੀਸਦੀ), ਜਾਪਾਨ (79 ਫੀਸਦੀ), ਸਪੇਨ (75 ਫੀਸਦੀ), ਆਸਟ੍ਰੇਲੀਆ (74 ਫੀਸਦੀ), ਤੁਰਕੀ (93 ਫੀਸਦੀ) ਅਤੇ ਸਵੀਡਨ (75 ਫੀਸਦੀ) ਵਰਗੇ ਦੇਸ਼ਾਂ ਵਿਚ ਹੋਏ ਸਰਵੇਖਣ ’ਚ ਸ਼ਾਮਲ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਇਜ਼ਰਾਈਲ ਪ੍ਰਤੀ ਨਕਾਰਾਤਮਕ ਨਜ਼ਰੀਆ ਹੈ।
ਲਗਾਤਾਰ ਵਧਦਾ ਵਿਰੋਧ
ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਯੁੱਧ ਅਪਰਾਧ ਅਤੇ ਮਨੁੱਖਤਾ ਵਿਰੁੱਧ ਅਪਰਾਧ ਦੇ ਦੋਸ਼ ’ਚ ਨੇਤਨਯਾਹੂ ਅਤੇ ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਯੋਆਵ ਗੈਲੈਂਟ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਸੈਂਕੜੇ ਸੇਵਾਮੁਕਤ ਇਜ਼ਰਾਈਲੀ ਸੁਰੱਖਿਆ ਅਧਿਕਾਰੀਆਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਨੇਤਨਯਾਹੂ ’ਤੇ ਯੁੱਧ ਖਤਮ ਕਰਨ ਲਈ ਦਬਾਅ ਪਾਉਣ। ਗਾਜ਼ਾ ਵਿਚ ਭੁੱਖੇ ਮਰ ਰਹੇ ਬੱਚਿਆਂ ਦੀਆਂ ਤਸਵੀਰਾਂ ਹਰ ਜਗ੍ਹਾ ਛਾਈਆਂ ਹੋਈਆਂ ਹਨ।
ਇਜ਼ਰਾਈਲ ਲਈ ਵੀਅਤਨਾਮ ਸਾਬਿਤ ਹੋਵੇਗਾ ਗਾਜ਼ਾ
ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਜਾਨੀ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਗਾਜ਼ਾ ਵਿਚ ਇਜ਼ਰਾਈਲ ਦੀ ਜੰਗ ਉਸ ਦੇ ਸੈਨਿਕਾਂ ਲਈ ਵੀਅਤਨਾਮ ਬਣ ਸਕਦੀ ਹੈ। ਇਜ਼ਰਾਈਲੀ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਨੇਤਨਯਾਹੂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਉੱਥੇ ਕੈਦ ਹੋਰ ਕੈਦੀਆਂ ਦੀਆਂ ਜਾਨਾਂ ਨੂੰ ਖਤਰੇ ਵਿਚ ਪਾਉਣ ਵਾਂਗ ਹੈ। ਇਸ ਤੋਂ ਇਲਾਵਾ ਇਜ਼ਰਾਈਲ ਦੁਨੀਆ ਵਿਚ ਵੀ ਅਲੱਗ-ਥਲੱਗ ਵੀ ਪੈ ਸਕਦਾ ਹੈ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ ! ਪੈਟਰੋਲ ਪੰਪਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ; ਭਿਆਨਕ ਹਮਲੇ 'ਚ ਮਾਰੇ ਗਏ 5 ਪੱਤਰਕਾਰ
NEXT STORY