ਗੁਰੂਹਰਸਹਾਏ (ਜ. ਬ.) - ਦਿਨ-ਬ-ਦਿਨ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਚੋਰੀ ਦੀਆਂ ਵਾਰਦਾਤਾਂ 'ਤੇ ਠੱਲ੍ਹ ਪਾਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਨਜ਼ਰ ਆ ਰਿਹਾ ਹੈ। ਬੀਤੀ ਰਾਤ ਵੀ ਸਥਾਨਕ ਸ਼ਹਿਰ ਦੇ ਮੁਕਤਸਰ ਰੋਡ 'ਤੇ ਚੋਰਾਂ ਵੱਲੋਂ 6 ਦੁਕਾਨਾਂ 'ਤੇ ਧਾਵਾਂ ਬੋਲ ਦਿੱਤਾ ਗਿਆ ਹੈ ਅਤੇ ਚੋਰ ਦੁਕਾਨਾਂ 'ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਸੰਧੂ ਡੇਅਰੀ ਦੇ ਮਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ਾਨਾ ਵਾਂਗ ਦੁਕਾਨ ਬੰਦ ਕਰਕੇ ਗਏ ਅਤੇ ਸਵੇਰੇ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਅੰਦਰੋਂ ਸਾਮਾਨ ਚੋਰੀ ਹੋ ਚੁੱਕਾ ਸੀ। ਦੁਕਾਨ ਮਾਲਕ ਅਨੁਸਾਰ ਕਰੀਬ 1 ਲੱਖ ਰੁਪਏ ਦਾ ਸਾਮਾਨ ਚੋਰੀ ਹੋਇਆ ਹੈ।
ਇਸੇ ਤਰ੍ਹਾਂ ਥਿੰਦ ਮੈਡੀਕਲ ਦੇ ਮਾਲਕ ਅਨੁਸਾਰ ਉਸਦੀ ਦੁਕਾਨ ਅੰਦਰੋਂ 10 ਹਜ਼ਾਰ ਰੁਪਏ ਦੀ ਚੋਰੀ ਹੋ ਗਈ। ਇਕ ਢਾਬੇ ਦੇ ਮਾਲਕ ਬੱਬੂ ਪ੍ਰਧਾਨ ਅਨੁਸਾਰ ਚੋਰ ਢਾਬੇ 'ਚੋਂ ਕਰੀਬ 25 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਨਿਊ ਮਾਲਵਾ ਐਗਰੀ ਵਰਕਸ 'ਚੋਂ ਵੀ 70 ਹਜ਼ਾਰ ਦਾ ਸਾਮਾਨ ਚੋਰੀ ਹੋ ਗਿਆ। ਗਗਨ ਢਾਬੇ ਤੋਂ ਵੀ ਚੋਰ ਕਰੀਬ 15 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਸ਼ਰਾਬ ਠੇਕੇ ਦੇ ਸੰਚਾਲਕ ਮਾਹਨਾ ਅਨੁਸਾਰ ਚੋਰ ਠੇਕੇ ਅੰਦਰੋਂ ਕਰੀਬ 20 ਹਜ਼ਾਰ ਰੁਪਏ ਦੀਆਂ ਸ਼ਰਾਬ ਦੀ ਬੋਤਲਾਂ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕਾਂ ਨੇ ਦੱਸਿਆ ਕਿ ਇਸ ਦੀ ਸੂਚਨ ਪੁਲਸ ਥਾਣਾ ਗੁਰੂਹਰਸਹਾਏ ਨੂੰ ਦੇ ਦਿੱਤੀ ਹੈ।
ਜਲੰਧਰ: ਦੋ ਦਿਨ ਪਹਿਲਾਂ ਚੁਣੇ ਗਏ ਕੌਂਸਲਰ ਨੂੰ ਲਾਵਾਰਿਸ ਕੁੱਤੇ ਨੇ ਵੱਢਿਆ
NEXT STORY