ਲੁਧਿਆਣਾ, (ਰਿਸ਼ੀ)- ਅਰਬਨ ਅਸਟੇਟ, ਫੇਸ-1 ਦੁੱਗਰੀ ਵਿਖੇ ਘਰ ਵਿਚ ਦਾਖਲ ਹੋ ਕੇ 2 ਨਾਕਾਬਪੋਸ਼ਾਂ ਨੇ ਸਿਰ ’ਤੇ ਡੰਡੇ ਮਾਰ ਕੇ ਇਲੈਕਟ੍ਰਾਨਿਕ ਸ਼ਾਪ ਮਾਲਕ ਨੂੰ ਬੇਹੋਸ਼ ਕਰ ਕੇ ਕੋਲ ਪਈ 2.25 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਦੀ ਪੁਲਸ ਨੇ ਗੁਰਦੀਪ ਸਿੰਘ (56) ਦੀ ਸ਼ਿਕਾਇਤ ’ਤੇ ਅਣਪਛਾਤਿਅਾਂ ਖਿਲਾਫ ਲੁੱਟ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਇੰਚਾਰਜ ਅਸ਼ੋਕ ਕੁਮਾਰ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਿੰਡ ਖੇਡ਼ੀ ’ਚ ਗੌਤਮ ਟੀ. ਵੀ. ਸੈਂਟਰ ਨਾਮਕ ਇਲੈਕਟ੍ਰਾਨਿਕ ਸ਼ਾਪ ਹੈ। ਉਕਤ ਦੁਕਾਨ ’ਚ ਉਨ੍ਹਾਂ ਦਾ ਗੁਆਂਢੀ ਪਾਰਟਨਰ ਹੈ। ਬੁੱਧਵਾਰ ਨੂੰ ਪਤਨੀ ਰਿਸ਼ਤੇਦਾਰਾਂ ਦੇ ਘਰ ਦਿੱਲੀ ਗਈ ਹੋਈ ਸੀ। ਸ਼ਾਮ ਲਗਭਗ 8.30 ਵਜੇ ਸ਼ਾਮ ਤੋਂ ਆਉਣ ਦੇ ਬਾਅਦ ਘਰ ਦੇ ਅੰਦਰ ਬੈਠ ਗਿਆ ਅਤੇ ਕਿਸੇ ਨੂੰ ਦੇਣ ਲਈ ਦਰਾਜ ’ਚ ਰੱਖੀ 2 ਲੱਖ 25 ਹਜ਼ਾਰ ਦੀ ਪੇਮੈਂਟ ਗਿਣਨ ਲੱਗ ਪਿਆ। ਇਸ ਦੌਰਾਨ ਬੇਟਾ ਅਮਨਪ੍ਰੀਤ ਸਿੰਘ ਨੇਡ਼ੇ ਸਥਿਤ ਢਾਬੇ ਤੋਂ ਖਾਣਾ ਲੈਣ ਲਈ ਚਲਾ ਗਿਆ। ਜਿਸ ਦੇ ਕੁੱਝ ਸਮੇਂ ਬਾਅਦ ਹੀ ਦੋ ਨੌਜਵਾਨ ਘਰ ਵਿਚ ਦਾਖਲ ਹੋਏ, ਜਿਨ੍ਹਾਂ ਨੇ ਹੱਥ ਵਿਚ ਡੰਡੇ ਫਡ਼ੇ ਹੋਏ ਸੀ। ਇਕ ਨੌਜਵਾਨ ਨੇ ਚਿਹਰੇ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ, ਜਦਕਿ ਦੂਜੇ ਦਾ ਚਿਹਰਾ ਨਜ਼ਰ ਆ ਰਿਹਾ ਸੀ। ਇਸ ਤੋਂ ਪਹਿਲਾਂ ਉਹ ਕੁੱਝ ਸਮਝ ਪਾਉਂਦਾ ਦੋਵਾਂ ਨੇ ਸਿਰ ’ਤੇ ਡੰਡੇ ਮਾਰ ਬੇਹੋਸ਼ ਕਰ ਦਿੱਤਾ ਅਤੇ ਨਕਦੀ ਲੈ ਗਏ। ਕੁੱਝ ਸਮੇਂ ਬਾਅਦ ਜਦ ਬੇਟਾ ਖਾਣਾ ਲੈ ਕੇ ਵਾਪਸ ਆਇਆ ਤਾਂ ਪਿਤਾ ਨੂੰ ਬੇਹੋਸ਼ ਦੇਖਿਆ ਰੌਲਾ ਪਾਇਆ, ਜਿਸ ਦੇ ਬਾਅਦ ਨੇਡ਼ੇ ਦੇ ਲੋਕਾਂ ਦੀ ਮੱਦਦ ਹਸਪਤਾਲ ਦਾਖਲ ਕਰਵਾਇਆ। ਗੁਰਦੀਪ ਸਿੰਘ ਅਨੁਸਾਰ ਉਹ ਹੈਂਡੀਕੈਪ ਹਨ ਪਰ ਫਿਰ ਵੀ ਲੁਟੇਰਿਆਂ ਦਾ ਮੁਕਾਬਲਾ ਕਰਦਾ ਰਿਹਾ। ਘਰ ਦੇ ਦੋਵੇਂ ਪਾਸੇ ਕੈਮਰੇ ਲੱਗੇ ਹੋਏ ਹਨ। ਪੁਲਸ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਕਰ ਰਹੀ ਹੈ। ਜ਼ਖ਼ਮੀ ਦੇ ਅਨੁਸਾਰ ਦੋਵਾਂ ਲੁਟੇਰਿਆਂ ਦੀ ਉਮਰ 25 ਸਾਲ ਦੇ ਲਗਭਗ ਸੀ।
ਮੰਗਾਂ ਨੂੰ ਲੈ ਕੇ ਕਾਲਜ ਅਧਿਆਪਕਾਂ ਵਲੋਂ ਰੋਸ ਧਰਨਾ
NEXT STORY