ਤਲਵਾੜਾ (ਅਨੁਰਾਧਾ)-ਕੰਢੀ ਖੇਤਰ ਦੇ ਅਧੀਨ ਆਉਂਦੇ ਕਮਾਹੀ ਦੇਵੀ ਦੇ ਨੇੜਲੇ ਪਿੰਡ ਵਹ ਨੰਗਲ (ਡਡਵਾਲ ਮੁਹੱਲਾ) ’ਚ ਬੀਤੀ ਰਾਤ ਚੋਰਾਂ ਨੇ ਇਕ ਮਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ’ਤੇ ਹੱਥ ਸਾਫ਼ ਕਰ ਦਿੱਤਾ। ਚੋਰੀ ਦੀ ਇਸ ਵੱਡੀ ਵਾਰਦਾਤ ਨਾਲ ਪੂਰੇ ਇਲਾਕੇ ’ਚ ਸਨਸਨੀ ਅਤੇ ਦਹਿਸ਼ਤ ਦਾ ਮਾਹੌਲ ਹੈ।
ਜਾਣਕਾਰੀ ਦਿੰਦੇ ਪੀੜਤ ਰਾਕੇਸ਼ ਕੁਮਾਰ ਪੁੱਤਰ ਵਜ਼ੀਰ ਸਿੰਘ (ਨਿਵਾਸੀ ਵਹ ਨੰਗਲ) ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਪਤਨੀ ਅਤੇ ਮਾਤਾ ਨਾਲ ਘਰ ਦੇ ਬਰਾਮਦੇ ’ਚ ਸੁੱਤੇ ਹੋਏ ਸਨ। ਦੇਰ ਰਾਤ ਚੋਰਾਂ ਨੇ ਘਰ ਦੇ ਪਿਛਲੇ ਹਿੱਸੇ ’ਚ ਲੱਗੀ ਸੁਰੱਖਿਆ ਤਾਰ ਅਤੇ ਜਾਲੀ ਨੂੰ ਕੱਟਿਆ ਅਤੇ ਖਿੜਕੀ ਦੀ ਗਰਿੱਲ ਤੋੜ ਕੇ ਘਰ ਦੇ ਅੰਦਰ ਦਾਖ਼ਲ ਹੋ ਗਏ। ਚੋਰਾਂ ਨੇ ਪੂਰੇ ਘਰ ਦੀ ਤਲਾਸ਼ੀ ਲਈ ਅਤੇ ਅਲਮਾਰੀ ’ਚ ਰੱਖੇ ਲਗਭਗ 15 ਤੋਲੇ ਸੋਨੇ ਦੇ ਗਹਿਣੇ ਅਤੇ ਲਗਭਗ 50,000 ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ: ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ ਇਤਿਹਾਸ
ਪੀੜਤ ਪਰਿਵਾਰ ਨੇ ਦੱਸਿਆ ਕਿ ਜਲਦ ਹੀ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੋਣ ਵਾਲਾ ਸੀ, ਜਿਸ ਲਈ ਘਰ ’ਚ ਸੋਨੇ ਦੇ ਗਹਿਣੇ ਅਤੇ ਕੀਮਤੀ ਸਾਮਾਨ ਲਿਆ ਕੇ ਰੱਖਿਆ ਗਿਆ ਸੀ। ਸਵੇਰੇ ਜਦੋਂ ਪਰਿਵਾਰਕ ਮੈਂਬਰ ਉੱਠੇ ਤਾਂ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਹੋਈ। ਘਟਨਾ ਦੀ ਸੂਚਨਾ ਤੁਰੰਤ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਤਲਵਾੜਾ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਪੁਲਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਪੰਜਾਬ: ਮੁੰਡੇ ਨੂੰ ਮਰਿਆ ਸਮਝ ਪਰਿਵਾਰ ਨੇ ਕਰ 'ਤਾ ਸਸਕਾਰ, ਭੋਗ ਮਗਰੋਂ ਨਿਕਲਿਆ ਜਿਊਂਦਾ
ਜ਼ਿਕਰਯੋਗ ਹੈ ਕਿ ਕੰਢੀ ਖੇਤਰ ’ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਨਾਲ ਸਥਾਨਕ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ। ਮਹਿਜ਼ ਇਕ ਹਫ਼ਤਾ ਪਹਿਲਾਂ ਵੀ ਕਮਾਹੀ ਦੇਵੀ ਸਥਿਤ ਮਹਿਤਾ ਪਰਿਵਾਰ ਦੇ ਕੁਲਦੇਵਤਾ ਮੰਦਰ ਦੀ ਗੋਲਕ ਤੋੜੀ ਗਈ ਸੀ। ਇਲਾਕਾ ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ’ਚ ਪੁਲਸ ਗਸ਼ਤ ਤੁਰੰਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਚੋਰੀ ਹੋਇਆ ਸਾਮਾਨ ਬਰਾਮਦ ਕੀਤਾ ਜਾਵੇ।
ਇਹ ਵੀ ਪੜ੍ਹੋ: ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ: ਅੱਧੀ ਰਾਤ ਕਾਲਜ 'ਚ ਵੜ ਆਏ ਲੁਟੇਰੇ, ਬੰਨ੍ਹ ਲਿਆ ਚੌਕੀਦਾਰ, ਫਿਰ ਹੋਇਆ...(ਵੀਡੀਓ)
NEXT STORY