ਭੋਗਪੁਰ (ਰਾਣਾ ਭੋਗਪੁਰੀਆ) — ਭੋਗਪੁਰ ਤੋਂ ਆਦਮਪੁਰ ਰੋਡ 'ਤੇ ਪੈਂਦੇ ਪਿੰਡ ਮਣਕਰਾਏ ਕੋਲ ਇੱਟਾਂ ਦੇ ਭੱਠੇ ਨਜ਼ਦੀਕ ਕਾਰ ਤੇ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰੇ ਐੱਚ. ਡੀ. ਐੱਫ. ਸੀ. ਬੈਂਕ ਦੀ ਕੈਸ਼ ਵੈਨ 'ਚੋਂ 1 ਕਰੋੜ 14 ਲੱਖ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਕੈਸ਼ ਵੈਨ ਭੋਗਪੁਰ ਤੋਂ ਆਦਮਪੁਰ ਵੱਲ ਜਾ ਰਹੀ ਸੀ ਕਿ ਤਿੰਨ ਪਲਸਰ ਮੋਟਰਸਾਈਕਲ ਸਵਾਰ ਤੇ ਇਕ ਇੰਡੀਕਾ ਕਾਰ ਸਵਾਰ (ਬਿਨਾਂ ਨੰਬਰ ਪਲੇਟ) ਹਥਿਆਰਬੰਦ ਨੌਜਵਾਨਾਂ ਨੇ ਕੈਸ਼ ਵੈਨ ਦਾ ਪਿੱਛਾ ਕੀਤਾ ਤੇ ਉਕਤ ਘਟਨਾ ਨੂੰ ਪੂਰੇ ਫਿਲਮੀ ਅੰਦਾਜ਼ ਨਾਲ ਅੰਜਾਮ ਦਿੱਤਾ।
ਲੁਟੇਰਿਆਂ ਨੇ ਪਹਿਲਾ ਕੈਸ਼ ਵੈਨ ਅੱਗੇ ਇੰਡੀਕਾ ਕਾਰ ਲਗਾ ਕੇ ਕੈਸ਼ ਵੈਨ ਨੂੰ ਰੋਕਿਆ ਤੇ ਫਿਰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੋਲੀਆਂ ਚਲਾ ਕੇ ਕੈਸ਼ ਵੈਨ ਦਾ ਤਾਲਾ ਤੋੜ ਦਿੱਤਾ ਤੇ 1 ਕਰੋੜ 14 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਕੈਸ਼ ਵੈਨ 'ਚ ਸਵਾਰ ਸੁਰੱਖਿਆ ਗਾਰਡ ਕੁਝ ਨਹੀਂ ਕਰ ਪਾਏ। ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਤੇ ਹੁਸ਼ਿਆਰਪੁਰ ਦੀ ਪੁਲਸ ਨੂੰ ਭਾਜੜਾਂ ਪੈ ਗਈਆਂ ਤੇ ਉੱਚ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਘਟਨਾ ਸਥਾਨ ਪੁਰੀ ਤਰ੍ਹਾਂ ਛਾਉਣੀ 'ਚ ਤਬਦੀਲ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੰਗਰੂਰ 'ਚ ਪੁਲਸ ਵਲੋਂ ਐਨਕਾਊਂਟਰ, ਖਤਰਨਾਕ ਗੈਂਗਸਟਰ ਗ੍ਰਿਫਤਾਰ
NEXT STORY