ਨਵੀਂ ਦਿੱਲੀ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਕਾਨਪੁਰ ਸਥਿਤ ਇਕ ਦੀਵਾਲੀਆ ਕੰਪਨੀ ਖਿਲਾਫ 7,300 ਰੁਪਏ ਤੋਂ ਜ਼ਿਆਦਾ ਦੀ ਬੈਂਕ ਕਰਜ਼ਾ ਧੋਖਾਦੇਹੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ 73 ਹੈਕਟੇਅਰ ਵਾਹੀਯੋਗ ਜ਼ਮੀਨ ਕੁਰਕ ਕੀਤੀ ਹੈ। ਜਾਂਚ ਏਜੰਸੀ ਨੇ ਬਿਆਨ ਵਿਚ ਕਿਹਾ ਕਿ ਲਕਸ਼ਮੀ ਕਾਟਸਿਨ ਲਿਮਟਿਡ ਨਾਲ ਸਬੰਧਤ ਕੁੱਲ 86 ਪਲਾਟ ਕੁਰਕ ਕੀਤੇ ਗਏ ਹਨ, ਜਿਨ੍ਹਾਂ ਦਾ ਕੁੱਲ ਖੇਤਰਫਲ 73.84 ਹੈਕਟੇਅਰ ਹੈ।
ਬਿਆਨ ਮੁਤਾਬਕ, ਇਹ ਪਲਾਟ ਛੱਤੀਸਗੜ੍ਹ ਦੇ ਬਲੌਦਾਬਾਜ਼ਾਰ-ਭਾਟਾਪਾਰਾ ਜ਼ਿਲੇ ਵਿਚ ਸਥਿਤ ਹਨ, ਜਿਨ੍ਹਾਂ ਦੀ ਕੀਮਤ 31.94 ਕਰੋੜ ਰੁਪਏ ਹੈ। ਇਨ੍ਹਾਂ ਨੂੰ ਮਨੀ ਲਾਂਡਰਿੰਗ ਰੋਕੂ ਐਕਟ (ਪੀ. ਐੱਮ. ਐੱਲ. ਏ.) ਦੇ ਤਹਿਤ ਕੁਰਕ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਸਾਰੀਆਂ ਜਾਇਦਾਦਾਂ ਕੰਪਨੀ, ਉਸ ਦੇ ਭਰੋਸੇਮੰਦ ਮੁਲਾਜ਼ਮਾਂ ਅਤੇ ਹੋਰ ਵਿਅਕਤੀਆਂ ਦੇ ਨਾਂ ’ਤੇ ਰਜਿਸਟਰਡ ਹਨ।
ਕੰਮ ਦੇ ਬਹਾਨੇ ਬਜ਼ੁਰਗ ਔਰਤ ਨਾਲ ਬੇਰਹਿਮੀ, ਤਿੰਨ ਲੋਕਾਂ ਨੇ ਮਿਲ ਕੇ ਕੀਤਾ ਜਬਰ ਜਨਾਹ
NEXT STORY