ਮੁੰਬਈ- ਵੈਨ 'ਚੋਂ ਸਾਢੇ 6 ਟਨ ਦੀਆਂ ਚਾਂਦੀ ਦੀਆਂ ਇੱਟਾਂ ਜ਼ਬਤ ਕੀਤੀਆਂ ਗਈਆਂ ਹਨ। ਮਾਰਕੀਟ 'ਚ ਇਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਅਤੇ ਚੋਣ ਕਮਿਸ਼ਨ ਦੀ ਜਾਂਚ ਟੀਮ ਵਲੋਂ ਜ਼ਬਤ ਕੀਤੀਆਂ ਗਈਆਂ ਚਾਂਦੀ ਦੀਆਂ ਇੱਟਾਂ ਕੈਸ਼ ਵੈਨ 'ਚੋਂ ਬਰਾਮਦ ਹੋਈਆਂ ਹਨ। ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦਰਮਿਆਨ ਇਹ ਬਰਾਮਦਗੀ ਹੋਈ ਹੈ। ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਕਰੋੜਾਂ ਦੀ ਕੀਮਤ ਵਾਲੀਆਂ ਚਾਂਦੀ ਦੀਆਂ ਇੱਟਾਂ ਇਕ ਗੋਦਾਮ ਵਿਚ ਰੱਖੀਆਂ ਗਈਆਂ ਸਨ। ਹਾਲਾਂਕਿ ਚਾਂਦੀ ਦੀਆਂ ਇਹ ਇੱਟਾਂ ਕਿਸ ਦੀਆਂ ਹਨ, ਇਸ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਇਸ ਦਾ ਪਤਾ ਲਾਉਣ ਵਿਚ ਜੁੱਟੀ ਹੋਈ ਹੈ।
ਦੱਸ ਦੇਈਏ ਕਿ ਸੂਬੇ 'ਚ ਵਿਧਾਨ ਸਭਾ ਚੋਣਾਂ ਹਨ, ਇਸ ਨੂੰ ਲੈ ਕੇ ਪੁਲਸ ਅਤੇ ਚੋਣ ਕਮਿਸ਼ਨ ਦੀ ਟੀਮ ਚੈਕਿੰਗ ਮੁਹਿੰਮ ਚਲਾ ਰਿਹਾ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਪੁਲਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੌਰਾਨ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ। ਪੁਲਸ ਨੇ ਇਕ ਕਾਰ 'ਚੋਂ ਭਾਰੀ ਮਾਤਰਾ 'ਚ ਨਕਦੀ ਬਰਾਮਦ ਕੀਤੀ ਸੀ। ਇਸ ਤੋਂ ਪਹਿਲਾਂ 8 ਨਵੰਬਰ ਨੂੰ ਮੁੰਬਈ ਪੁਲਸ ਨੇ 2 ਕਰੋੜ 30 ਲੱਖ ਕੈਸ਼ ਬਰਾਮਦ ਕੀਤਾ ਸੀ। ਇਸ ਮਾਮਲੇ ਵਿਚ ਪੁਲਸ ਨੇ 12 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਸੀ।
ਅਫਸਰਸ਼ਾਹੀ 'ਚ ਵੱਡਾ ਉਲਟਫੇਰ : 10 IAS ਅਫ਼ਸਰਾਂ ਦੇ ਤਬਾਦਲੇ, ਦੋ ਅਧਿਕਾਰੀ ਸਸਪੈਂਡ
NEXT STORY