ਅਬੋਹਰ (ਸੁਨੀਲ) - ਪੁਰਾਣੀ ਫਾਜ਼ਿਲਕਾ ਰੋਡ ਵਿਖੇ ਸਥਿਤ ਬੀੜੀ-ਸਿਗਰਟ ਦੀ ਹੋਲਸੇਲ ਦੀ ਦੁਕਾਨ 'ਤੇ ਬੀਤੀ ਰਾਤ ਚੋਰਾਂ ਨੇ ਹੱਲਾ ਬੋਲ ਕੇ ਉਥੋਂ ਹਜ਼ਾਰਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਲਈ।
ਜਾਣਕਾਰੀ ਮੁਤਾਬਕ ਸ਼ਾਰਦਾ ਧਰਮਸ਼ਾਲਾ ਦੇ ਨੇੜੇ ਸਥਿਤ ਬਾਲਾ ਜੀ ਵੈਰਾਇਟੀ ਸਟੋਰ ਦੇ ਮਾਲਕ ਰਾਜ ਕੁਮਾਰ ਗਾਂਧੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ। ਤੜਕੇ ਉਨ੍ਹਾਂ ਦਾ ਕਰਮਚਾਰੀ ਰਮਾ ਕਿਸ਼ਨ ਦੁਕਾਨ 'ਤੇ ਆਇਆ ਤਾਂ ਉਸਨੇ ਵੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ। ਉਸਨੇ ਘਟਨਾ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ। ਜਦ ਉਨ੍ਹਾਂ ਨੇ ਦੁਕਾਨ ਅੰਦਰ ਜਾ ਕੇ ਵੇਖਿਆ ਤਾਂ ਦੁਕਾਨ ਅੰਦਰ ਲੱਗੇ ਕੈਮਰਿਆਂ ਦੇ ਮੂੰਹ ਮੁੜੇ ਹੋਏ ਸਨ ਅਤੇ ਦੁਕਾਨ ਵਿਚੋਂ ਕਰੀਬ 60 ਹਜ਼ਾਰ ਦਾ ਸਾਮਾਨ ਅਤੇ ਗੱਲੇ 'ਚੋਂ 34 ਹਜ਼ਾਰ ਦੀ ਨਕਦੀ ਅਤੇ 6000 ਦੇ ਸਿੱਕੇ ਗਾਇਬ ਸਨ। ਉਨ੍ਹਾਂ ਇਸ ਗੱਲ ਦੀ ਸੂਚਨਾ ਨਗਰ ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ। ਸਹਾਇਕ ਸਬ ਇੰਸਪੈਕਟਰ ਰਮੇਸ਼ ਕੁਮਾਰ ਅਤੇ ਹੌਲਦਾਰ ਲਾਲ ਚੰਦ ਮੌਕੇ 'ਤੇ ਪੁੱਜੇ ਅਤੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ।
ਥਰਮਲ ਕਰਮਚਾਰੀਆਂ ਤੋਂ ਬਾਅਦ ਦਲਿਤ ਸਮਾਜ ਨੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
NEXT STORY