ਜਲੰਧਰ (ਸੋਨੂੰ)— ਜਲੰਧਰ ਰੇਲਵੇ ਸਟੇਸ਼ਨ ਦੇ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਜੀ. ਆਰ. ਪੀ ਥਾਣੇ ਦੇ ਇਕ ਏ. ਐੱਸ. ਆਈ. ਰੇਲਵੇ ਸਟੇਸ਼ਨ ਨੇੜੇ ਆਪਣੀ ਗੱਡੀ ਤੋਂ ਜਾ ਰਿਹਾ ਸੀ ਕਿ ਕਿਸੇ ਨੇ ਉਸ ਨੂੰ ਕਿਹਾ ਕਿ ਉਸ ਦੀ ਗੱਡੀ 'ਚੋਂ ਤੇਲ ਲੀਕ ਹੋ ਰਿਹਾ ਹੈ। ਇਸ ਤੋਂ ਬਾਅਦ ਏ. ਐੱਸ. ਆਈ. ਨੇ ਉਤਰ ਦੇ ਚੈੱਕ ਕੀਤਾ ਤਾਂ ਇਸੇ ਦੌਰਾਨ ਚੋਰਾਂ ਨੇ ਫਿਲਮੀ ਅੰਦਾਜ਼ 'ਚ ਕਾਰ 'ਚੋਂ ਬੈਗ ਚੋਰੀ ਕਰ ਲਿਆ। ਉਸ ਦੇ ਬੈਗ 'ਚ ਉਸ ਦੀ ਸਰਕਾਰੀ ਰਿਵਾਲਵਰ ਅਤੇ 12 ਜ਼ਿੰਦਾ ਕਾਰਤੂਸ ਮੌਜੂਦ ਸੀ। ਇਸ ਦੇ ਨਾਲ ਹੀ ਕੁਝ ਹੋਰ ਸਾਮਾਨ ਸਮੇਤ ਕੀਮਤੀ ਦਸਤਾਵੇਜ਼ ਸਨ। ਸੂਚਨਾ ਪਾ ਕੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।

ਉਸ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਨਾਲ ਲੱਗਦਾ ਹੈ ਕਿ ਇਹ ਕਿਸੇ ਸ਼ਾਤਿਰ ਠੱਗ ਜਾਂ ਕਿਸੇ ਗੈਂਗ ਦਾ ਕੰਮ ਹੈ। ਐੱਸ. ਐੱਚ. ਓ. ਵਿਜੇ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੰਜਾਬ 'ਚ ਅਲਰਟ ਜਾਰੀ ਹੋਣ ਦੇ ਬਾਵਜੂਦ ਇਕ ਪੁਲਸ ਮੁਲਾਜ਼ਮ ਦੀ ਇਸ ਤਰ੍ਹਾਂ ਰਿਵਾਲਵਰ ਅਤੇ ਕਾਰਤੂਸ ਚੋਰੀ ਹੋਣਾ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਖੜ੍ਹੇ ਕਰਦਾ ਹੈ।

ਕੱਪੜੇ ਦੀ ਦੁਕਾਨ 'ਚ ਮਚੇ ਅੱਗ ਦੇ ਭਾਂਬੜ, ਲੱਖਾਂ ਦਾ ਨੁਕਸਾਨ (ਵੀਡੀਓ)
NEXT STORY