ਮੋਗਾ (ਗੋਪੀ ਰਾਊਕੇ, ਵਿਪਨ ਓਕਾਰਾ) : ਮੋਗਾ ਦੇ ਭੀੜ-ਭਾੜ ਵਾਲੇ ਇਲਾਕੇ ਭੀਮ ਨਗਰ ਕੈਂਪ ਵਿਚ ਕੱਪੜਾ ਮਾਰਕਿਟ ਵਿਚ ਦੇਰ ਰਾਤ ਤਕਰੀਬਨ 1 ਵਜੇ ਇਕ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਗਈ। ਉਥੇ ਮੌਜੂਦ ਚੌਂਕੀਦਾਰ ਦੀ ਸੂਝ-ਬੂਝ ਕਾਰਨ ਵੱਡਾ ਨੁਕਸਾਨ ਹੋਣ ਤੋਂ ਬੱਚ ਗਿਆ ਜਦੋਂ ਚੌਂਕੀਦਾਰ ਨੇ ਦੇਖਿਆ ਕਿ ਇਕ ਕੱਪੜੇ ਦੀ ਦੁਕਾਨ 'ਚੋਂ ਧੂੰਆਂ ਬਹਾਰ ਆ ਰਿਹਾ ਹੈ ਤਾਂ ਉਸਨੇ ਤੁਰੰਤ ਦੁਕਾਨ ਦੇ ਮਲਿਕ ਨੂੰ ਫੋਨ ਕੀਤਾ ਅਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ। ਫਾਇਰ ਬ੍ਰਿਗੇਡ ਪਹੁੰਚ ਤੱਕ ਦੁਕਾਨ ਦੀ ਉਪਰਲੀ ਮੰਜਿਲ ਸੜ ਕੇ ਸਵਾਹ ਹੋ ਚੁੱਕੀ ਸੀ।

ਲੋਕਾਂ ਮੁਤਾਬਕ ਜੇਕਰ ਚੌਂਕੀਦਾਰ ਸਮੇਂ 'ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਨਾ ਕਰਦਾ ਤਾਂ ਅੱਗ ਇੰਨੀ ਫੈਲ ਜਾਣੀ ਸੀ ਕਿ ਸਾਰੀ ਕੱਪੜਾ ਮਾਰਕਿਟ ਸੜ ਕੇ ਸੁਆਹ ਹੋ ਜਾਣੀ ਸੀ। ਪੁਲਸ ਸੂਤਰਾਂ ਮੁਤਾਬਕ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਇਹ ਅੱਗ 'ਤੇ ਕਾਬੂ ਪਾ ਲਿਆ ਗਿਆ।

ਅੱਗ ਕਾਰਨ 4 ਤੋਂ 5 ਲੱਖ ਰੁਪਏ ਦੇ ਨੁਕਸਾਨ ਦਾ ਖਦਸ਼ਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਦੁਕਾਨ ਦੇ ਮਾਲਕ ਵਲੋਂ ਇਹ ਨੁਕਸਾਨ 20 ਤੋਂ 25 ਲੱਖ ਦਾ ਦੱਸਿਆ ਜਾ ਰਿਹਾ ਹੈ।

ਪੇਕੇ ਘਰ ਰਹਿੰਦੀ ਨਨਾਣ ਦੀ ਭਰਜਾਈ ਨੇ ਕੁੱਟ-ਕੁੱਟ ਤੋੜੀ ਉਂਗਲ (ਵੀਡੀਓ)
NEXT STORY