ਟਾਂਡਾ(ਜਸਵਿੰਦਰ)— ਚੋਰਾਂ ਨੇ ਪਿੰਡ ਮੂਨਕਾਂ ਦੇ 2 ਸਕੂਲਾਂ 'ਤੇ ਸ਼ੁੱਕਰਵਾਰ ਦੀ ਰਾਤ ਧਾਵਾ ਬੋਲ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਸਕੂਲਾਂ ਵਿਚ ਪਿਆ ਮਿਡ-ਡੇ-ਮੀਲ ਨਾਲ ਸੰਬੰਧਤ ਸਾਮਾਨ ਚੋਰੀ ਕਰ ਲਿਆ, ਜਦਕਿ ਤੀਜੇ ਸਕੂਲ 'ਚ ਚੋਰੀ ਨੂੰ ਅੰਜਾਮ ਦੇਣ 'ਚ ਉਹ ਸਫਲ ਨਹੀਂ ਹੋ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਂਗਣਵਾੜੀ ਸੈਂਟਰ ਨੰਬਰ 2 ਪਿੰਡ ਮੂਨਕ ਕਲਾਂ ਵਿਖੇ ਆਂਗਣਵਾੜੀ ਵਰਕਰ ਪਰਮਜੀਤ ਕੌਰ ਅਤੇ ਹੈਲਪਰ ਬਲਜੀਤ ਕੌਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਛੁੱਟੀ ਉਪਰੰਤ ਤਾਲਾ ਲਗਾ ਕੇ ਗਈਆਂ ਸਨ। ਸ਼ਨੀਵਾਰ ਨੂੰ ਸਕੂਲ ਪਹੁੰਚੀਆਂ ਤਾਂ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਗੈਸ ਸਿਲੰਡਰ, ਸਟੋਵ, ਕਣਕ, ਚਾਵਲ, ਖੰਡ, ਘਿਓ ਅਤੇ ਹੋਰ ਮਿਡ-ਡੇ-ਮੀਲ ਨਾਲ ਸੰਬੰਧਤ ਸਾਮਾਨ ਗਾਇਬ ਸੀ।
ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਮੂਨਕ ਕਲਾਂ ਵਿਖੇ ਵੀ ਚੋਰਾਂ ਨੇ ਸਕੂਲ ਵਿਚ ਪਿਆ ਮਿਡ-ਡੇ-ਮੀਲ ਦਾ ਸਾਮਾਨ ਚੋਰੀ ਕਰ ਲਿਆ। ਤੀਜੀ ਘਟਨਾ 'ਚ ਚੋਰਾਂ ਵੱਲੋਂ ਸਰਕਾਰੀ ਹਾਈ ਸਕੂਲ ਮੂਨਕ ਕਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਦਰਵਾਜ਼ੇ ਦਾ ਤਾਲਾ ਤੋੜ ਲਿਆ ਗਿਆ ਪਰ ਸਾਮਾਨ ਵਾਲੇ ਕਮਰੇ ਦਾ ਤਾਲਾ ਤੋੜਨ 'ਚ ਉਹ ਅਸਫਲ ਰਹੇ। ਉਪਰੋਕਤ ਚੋਰੀਆਂ ਦੀਆਂ ਘਟਨਾਵਾਂ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਚੱਲਦੇ ਟਰੈਕਟਰ 'ਤੇ ਚੜ੍ਹਦਾ ਨੌਜਵਾਨ ਡਿੱਗਿਆ, ਜ਼ਖ਼ਮੀ
NEXT STORY