ਦੌਰਾਂਗਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਸਰਹੱਦੀ ਖੇਤਰ ਦੌਰਾਂਗਲਾ ਦੇ ਸਰਕਾਰੀ ਮਿਡਲ ਸਕੂਲ ਵਿਚ ਇੱਕ ਹਫਤੇ ਵਿੱਚ ਹੀ ਚੋਰਾਂ ਨੇ ਦੂਜੀ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਪਿਛਲੀ ਵਾਰ ਤਾਂ ਸਕੂਲ ਦੇ ਮਿਡ ਡੇ ਮੀਲ ਦੇ ਬਰਤਨ ਅਤੇ ਰਾਸ਼ਨ ਚੋਰੀ ਕਰਕੇ ਲੈ ਗਏ ਸਨ। ਇਸ ਵਾਰ ਉਨ੍ਹਾਂ ਨੇ ਸਕੂਲ ਦੀਆਂ ਅਲਮਾਰੀਆਂ ਦੀ ਇਸ ਕਦਰ ਸਫਾਈ ਕੀਤੀ ਕਿ ਬੱਚਿਆਂ ਦੇ ਖੇਡਾਂ ਦਾ ਸਮਾਨ, ਕੰਪਿਊਟਰ ਅਤੇ ਹੋਰ ਸਕੂਲ ਦਾ ਰਿਕਾਰਡ ਵੀ ਨਹੀਂ ਬਖਸ਼ਿਆ।
ਇਸੇ ਸਕੂਲ ਵਿੱਚ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਪਰ ਹਾਲੇ ਤੱਕ ਪੁਲਸ ਦੇ ਹੱਥ ਖਾਲੀ ਹੀ ਨਜ਼ਰ ਆ ਰਹੇ ਹਨ। ਹੁਣ ਤਾਂ ਬੱਚਿਆਂ ਦੇ ਮਨ ਵਿੱਚ ਵੀ ਸਹਿਮ ਦਾ ਮਾਹੌਲ ਹੈ। ਉਨ੍ਹਾਂ ਨੂੰ ਇਸ ਚੀਜ਼ ਦਾ ਡਰ ਹੈ ਕਿ ਚੋਰ ਭਾਵੇਂ ਦਿਨ ਦੇ ਸਮੇਂ ਹੀ ਕਿਤੇ ਚੋਰੀ ਨਾ ਕਰ ਜਾਣ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚੋਰ ਇਸੇ ਸਕੂਲ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਸਕੂਲ ਦੀ ਚਾਰ ਦੀਵਾਰੀ ਵੀ ਨਾ ਹੋਣ ਕਰਕੇ ਚੋਰ ਆਸਾਨੀ ਦੇ ਨਾਲ ਇਸ ਸਕੂਲ ਨੂੰ ਨਿਸ਼ਾਨਾ ਬਣਾਉਂਦੇ ਹਨ। ਸਕੂਲ ਦੇ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਪੁਲਸ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫ਼ਤਾਰ ਕਰੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਦੇ ਮਨ ਵਿੱਚ ਸਹਿਮ ਦਾ ਮਾਹੌਲ ਨਾ ਬਣੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡਿਊਟੀ ਤੋਂ ਘਰ ਪਰਤ ਰਹੇ ਨੌਜਵਾਨ ਨਾਲ ਹੋਈ ਅਣਹੋਣੀ, ਟੈਂਕਰ ਹੇਠਾਂ ਕੁਚਲ ਕੇ ਹੋਈ ਦਰਦਨਾਕ ਮੌਤ
NEXT STORY