ਲੁਧਿਆਣਾ (ਜਗਰੂਪ)- ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਡਾਂਸ ਸਕੂਲ ਦੇ ਟੀਚਰ ਨੂੰ ਸਕੂਲ ਅੰਦਰ ਵੜ ਕੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਹੁਲ ਪੁੱਤਰ ਭਾਰਤ ਸਿੰਘ ਵਾਸੀ ਜੀ. ਕੇ. ਅਸਟੇਟ ਭਾਮੀਆਂ ਰੋਡ ਲੁਧਿਆਣਾ ਨੇ ਦੱਸਿਆ ਕਿ ਉਸ ਦਾ ਸੈਕਟਰ 32 ’ਚ ਕਿਡਜ਼ ਨੇਸ਼ਨ ਨਾਂ ਨਾਲ ਡਾਂਸ ਸਕੂਲ ਹੈ, ਜਿਸ ’ਚ ਉਹ ਬੱਚਿਆਂ ਨੂੰ ਡਾਂਸ ਸਿਖਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ ਜਿੱਤਣ ਲਈ ਕਾਂਗਰਸ ਨੇ ਲਾਇਆ ਅੱਡੀ ਚੋਟੀ ਦਾ ਜ਼ੋਰ, ਜਾਣੋ ਕੌਣ ਹੈ ਉਮੀਦਵਾਰ ਸੁਰਿੰਦਰ ਕੌਰ
ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲੇ ਮੋਹਤ ਕਾਲੜਾ ਦਿਪੇਨ ਬੁੱਧੀ ਰਾਜਾ ਵਾਸੀ ਸੈਕਟਰ -32 ਚੰਡੀਗੜ੍ਹ ਰੋਡ ਨੇ ਉਸ ਨੂੰ ਸਕੂਲ ’ਚ ਆ ਕੇ ਕਿਸੇ ਤਿੱਖੀ ਚੀਜ਼ ਨਾਲ ਕੁੱਟਮਾਰ ਕੀਤੀ ਤੇ ਮੇਰੇ ਗਲੇ ’ਚੋਂ ਚੇਨੀ ਲਾਹ ਕੇ ਤੇ ਮੇਰੇ ਮੋਬਾਈਲ ਫੋਨ ਨੂੰ ਹੇਠਾਂ ਸੁੱਟ ਕੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਸੀ ਕਿ ਉਹ ਬੱਚਿਆਂ ਨੂੰ ਛੱਡਣ ਆਉਣ ਵਾਲੇ ਕਈ ਵਾਰ ਆਪਣੇ ਵਾਹਨ ਉਨ੍ਹਾਂ ਦੇ ਘਰ ਅੱਗੇ ਲਗਾ ਦਿੰਦੇ ਸਨ ਅਤੇ ਇਹ ਸਕੁੂਲ ਬੰਦ ਕਰਨ ਦੀ ਜ਼ਿੱਦ ਕਰ ਕੇ ਮੇਰੇ ਨਾਲ ਝਗੜਾ ਕਰਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਜ. ਜਗਜੀਤ ਸਿੰਘ ਨੇ ਸੰਭਾਲਿਆ ਬੀ. ਬੀ. ਐੱਮ. ਬੀ. ਦੇ ਮੈਂਬਰ ਪਾਵਰ ਦਾ ਅਹੁਦਾ
NEXT STORY