ਜਲੰਧਰ (ਵੈੱਬ ਡੈਸਕ): ਜਲੰਧਰ ਦੇ ਵੈਸਟ ਹਲਕੇ 'ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਸਾਰੀਆਂ ਧਿਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ। ਲੋਕ ਸਭਾ ਚੋਣਾਂ ਦੌਰਾਨ ਜਲੰਧਰ ਸੀਟ 'ਤੇ ਵੱਡੀ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਲਈ ਵੀ ਇਹ ਸੀਟ ਵਕਾਰ ਦਾ ਸਵਾਲ ਬਣੀ ਹੋਈ ਹੈ। ਇਸ ਲਈ ਕਾਂਗਰਸ ਨੇ ਇੱਥੇ ਮਹਿਲਾ ਉਮੀਦਵਾਰ ਸੁਰਿੰਦਰ ਕੌਰ 'ਤੇ ਦਾਅ ਖੇਡਿਆ ਹੈ। ਸੁਰਿੰਦਰ ਕੌਰ ਲਈ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੈਦਾਨ ਵਿਚ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਸਣੇ ਵੱਡੇ ਕਾਂਗਰਸੀ ਲੀਡਰਾਂ ਨੇ ਜਲੰਧਰ ਵਿਚ ਡੇਰੇ ਲਗਾਏ ਹੋਏ ਹਨ।
ਜਲੰਧਰ ਵੈਸਟ ਤੋਂ ਕਾਂਗਰਸ ਦੇ ਵਿਧਾਇਕ ਰਹੇ ਸੁਸ਼ੀਲ ਕੁਮਾਰ ਰਿੰਕੂ ਦੇ ਪਾਰਟੀ ਛੱਡਣ ਮਗਰੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਸੀ। ਰਿੰਕੂ ਆਪਣੇ ਨਾਲ ਕਈ ਕੌਂਸਲਰਾਂ ਤੇ ਹੋਰ ਲੀਡਰਾਂ ਨੂੰ ਵੀ ਕਾਂਗਰਸ ਵਿਚੋਂ ਲੈ ਗਏ ਸਨ। ਇਸ ਲਈ ਕਾਂਗਰਸ ਨੂੰ ਖ਼ਾਸ ਤੌਰ 'ਤੇ ਜਲੰਧਰ ਵੈਸਟ ਤੋਂ ਕਾਫ਼ੀ ਨੁਕਸਾਨ ਹੋਇਆ ਸੀ। ਇਸ ਲਈ ਕਾਂਗਰਸ ਪਾਰਟੀ ਨੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੀ ਹੋਈ ਮਹਿਲਾ ਆਗੂ ਸੁਰਿੰਦਰ ਕੌਰ 'ਤੇ ਦਾਅ ਖੇਡਿਆ ਹੈ। ਸੁਰਿੰਦਰ ਕੌਰ ਪਿਛਲੇ ਤਕਰੀਬਨ 30 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮਸ਼ਹੂਰ ਮੂਸਾ ਪਿੰਡ 'ਚ ਛਾਪੇਮਾਰੀ ਮਗਰੋਂ ਵੱਡਾ ਐਕਸ਼ਨ
ਲੋਕ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਦੇ ਵੱਡੇ ਫ਼ਰਕ ਨਾਲ ਜਿੱਤਣ ਮਗਰੋਂ ਕਾਂਗਰਸੀਆਂ ਦੇ ਹੌਸਲੇ ਬੁਲੰਦ ਹਨ ਤੇ ਉਹ ਹੁਣ ਵਿਧਾਨ ਸਭਾ ਹਲਕਾ ਜਲੰਧਰ ਵੈਸਟ ਤੋਂ ਵੀ ਜਿੱਤ ਹਾਸਲ ਕਰਨੀ ਚਾਹੁੰਦੇ ਹਨ। ਇਸੇ ਲਈ ਕਾਂਗਰਸ ਪਾਰਟੀ ਵੱਲੋਂ ਸੀਨੀਅਰ ਮਹਿਲਾ ਆਗੂ ਸੁਰਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸੁਰਿੰਦਰ ਕੌਰ ਇਕ ਵਾਰ ਵੀ ਕੌਂਸਲਰ ਦੀ ਚੋਣ ਨਹੀਂ ਹਾਰੀ ਤੇ ਜਲੰਧਰ ਨਗਰ ਨਿਗਮ ਦੀ ਸੀਨੀਅਰ ਡਿਪਟੀ ਮੇਅਰ ਵੀ ਰਹਿ ਚੁੱਕੀ ਹੈ।
ਸੁਰਿੰਦਰ ਕੌਰ ਦੇ ਪਤੀ ਚੌਧਰੀ ਰਾਮ 1997 ਵਿਚ ਬੂਟਾ ਮੰਡੀ ਤੋਂ ਕੌਂਸਲਰ ਸਨ। ਉਨ੍ਹਾਂ ਦੀ ਮੌਤ ਹੋ ਜਾਣ ਮਗਰੋਂ ਸੁਰਿੰਦਰ ਕੌਰ ਆਪ ਮੈਦਾਨ ਵਿਚ ਉਤਰੀ ਅਤੇ ਚੋਣ ਜਿੱਤੀ। ਸੁਰਿੰਦਰ ਕੌਰ ਅਜਿਹੀ ਪਹਿਲੀ ਮਹਿਲਾ ਕੌਂਸਲਰ ਹੈ, ਜੋ ਇਕ ਵਾਰ ਵੀ ਚੋਣ ਨਹੀਂ ਹਾਰੀ। ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਸੀਨੀਅਰ ਡਿਪਟੀ ਮੇਅਰ ਵੀ ਬਣਾਇਆ। ਸੁਰਿੰਦਰ ਕੌਰ ਕਾਂਗਰਸ ਦੇ ਮਹਿਲਾ ਮੋਰਚੇ ਦੇ ਵੀ ਆਗੂ ਹਨ। ਸੁਰਿੰਦਰ ਕੌਰ ਜਲੰਧਰ ਵੈਸਟ ਹਲਕੇ ਨਾਲ ਹੀ ਸਬੰਧ ਰੱਖਦੀ ਹੈ ਤੇ ਪਿਛਲੇ ਕਈ ਸਾਲਾਂ ਤੋਂ ਇਲਾਕੇ ਵਿਚ ਵਿਚਰ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਚੋਣਾਂ ਵਿਚ ਫ਼ਾਇਦਾ ਮਿਲ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੱਟਾਂ ਮਾਰ-ਮਾਰ ਮੌਤ ਦੇ ਘਾਟ ਉਤਾਰੇ ਗਏ ਨੌਜਵਾਨ ਦੇ ਕਤਲ ਮਾਮਲੇ ’ਚ ਨਵਾਂ ਮੋੜ
NEXT STORY