ਖਰੜ (ਅਮਰਦੀਪ, ਰਣਬੀਰ) – ਖਰੜ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਵਿਚ ਦਿਨੋ-ਦਿਨ ਵਾਧਾ ਹੋਣ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ਪਰ ਪੁਲਸ ਚੋਰਾਂ ਨੂੰ ਫੜਨ ਵਿਚ ਅਸਫਲ ਸਿੱਧ ਹੋ ਰਹੀ ਹੈ। ਆਏ ਦਿਨ ਕਿਸੇ ਘਰ ਜਾਂ ਦੁਕਾਨ ਵਿਚ ਚੋਰੀ ਹੋ ਹੀ ਜਾਂਦੀ ਹੈ।
ਪਿਛਲੀ ਰਾਤ 9 ਵਜੇ ਖਰੜ ਅਨਾਜ ਮੰਡੀ ਵਿਚ ਚਲਦੇ ਇਕ ਸ਼ਰਾਬ ਦੇ ਠੇਕੇ ਅੰਦਰ ਦਾਖਿਲ ਹੋ ਕੇ ਤਿੰਨ ਵਿਅਕਤੀਆਂ ਨੇ ਪਿਸਤੌਲ ਦੀ ਨੋਕ 'ਤੇ 77 ਹਜ਼ਾਰ ਰੁਪਏ ਲੁੱਟ ਲਏ। ਲੁਟੇਰਿਆਂ ਦੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਤੋਂ ਪਤਾ ਲਗਦਾ ਹੈ ਕਿ ਸ਼ਰਾਬ ਦੇ ਕਰਿੰਦੇ ਜਦੋਂ ਠੇਕੇ ਅੰਦਰ ਖੜ੍ਹੇ ਸਨ ਤਾਂ ਤਿੰਨ ਲੁਟੇਰੇ ਆਏ ਤੇ ਠੇਕੇ ਦਾ ਦਰਵਾਜ਼ਾ ਖੋਲ੍ਹਿਆ ਤੇ ਪਿਸਤੌਲ ਦੀ ਨੋਕ 'ਤੇ ਗੱਲੇ ਵਿਚੋਂ 77 ਹਜ਼ਾਰ ਰੁਪਏ ਲੈ ਕੇ ਚਲਦੇ ਬਣੇ ਤੇ ਜਾਂਦੇ-ਜਾਂਦੇ ਕਰਿੰਦੇ ਨੂੰ ਕਹਿ ਗਏ ਕਿ ਬਾਈ ਤੇਰਾ ਮੋਬਾਇਲ ਵੀ ਲੈ ਕੇ ਜਾ ਰਹੇ ਹਾਂ। ਕਰਿੰਦੇ ਨੇ ਘਟਨਾ ਦੇ ਤੁਰੰਤ ਬਾਅਦ ਇਸ ਸਬੰਧੀ ਜਾਣਕਾਰੀ ਠੇਕੇ ਦੇ ਮਾਲਕ ਨੂੰ ਦਿੱਤੀ ਤੇ ਉਸ ਉਪਰੰਤ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੇਸ਼ ਹਸਤੀਰ ਨੇ ਆਖਿਆ ਕਿ ਇਸ ਮਾਮਲੇ ਵਿਚ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਅਨਾਜ ਮੰਡੀ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਲਈ ਜਾ ਰਹੀ ਹੈ, ਤਾਂ ਜੋ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬਲਵੀਰ ਚੰਦ ਪੁੱਤਰ ਮਲਕ ਰਾਮ ਪਿੰਡ ਬਹਿਲਾ, ਜ਼ਿਲਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਦੀ ਸ਼ਿਕਾਇਤ ਦੇ ਆਧਾਰ 'ਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੁਕਾਨ 'ਚੋਂ ਸਾਮਾਨ ਚੋਰੀ ਕਰਕੇ ਬਰਸਾਤੀ ਨਾਲੇ 'ਚ ਲੁਕੇ ਬੱਚੇ, ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕੱਢੇ ਬਾਹਰ
NEXT STORY