ਚੰਡੀਗੜ੍ਹ, (ਸਾਜਨ)— ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ-1 ਸਥਿਤ ਰਾਕ ਗਾਰਡਨ ਨੂੰ ਵੀ 31 ਮਾਰਚ ਤਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸਾਫ ਕੀਤਾ ਹੈ ਕਿ ਵਿਆਹਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ। ਨਾ ਹੀ ਵਿਆਹ ਸਮਾਰੋਹ 'ਚ 100 ਲੋਕਾਂ ਦੇ ਸ਼ਾਮਲ ਹੋਣ ਦੀ ਕੋਈ ਸੀਮਾ ਤੈਅ ਕੀਤੀ ਗਈ ਹੈ। ਪ੍ਰਸਾਸ਼ਨ ਨੇ ਕਿਹਾ ਹੈ ਕਿ ਜਨਤਕ ਸਮਾਰੋਹ, ਜਨਸਮੂਹ ਆਦਿ 'ਚ 100 ਲੋਕਾਂ ਦੇ ਇਕੱਠਾ ਹੋਣ 'ਤੇ ਰੋਕ ਲਗਾਈ ਗਈ ਹੈ। ਨਾਲ ਹੀ ਯੂ. ਟੀ. ਪ੍ਰਸਾਸ਼ਨ ਨੇ ਆਦੇਸ਼ ਜਾਰੀ ਕੀਤਾ ਹੈ ਕਿ ਜੋ ਵੀ ਪਬ, ਰੈਸਟੋਰੈਂਟ ਖਾਣਾ ਆਫਰ ਕਰਦੇ ਹਨ ਉਹ ਲੋਕਾਂ ਨੂੰ ਡਾਂਸ ਕਰਨ ਦੀ ਸਹੂਲਤ ਨਹੀਂ ਦੇ ਸਕਦੇ ਹਨ, ਕਿਉਂਕਿ ਕਰੀਬ ਸਰੀਰਕ ਗੱਲਬਾਤ (ਕਲੋਜ ਫਿਜ਼ੀਕਲ ਇੰਟਰੈਕਸ਼ਨ) ਨਾਲ ਵਾਇਰਸ ਦੇ ਫੈਲਣ ਦਾ ਖ਼ਤਰਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਸਾਰੇ ਸ਼ਾਪਿੰਗ ਮਾਲਜ਼, ਸਿਨੇਮਾਘਰ, ਕੋਚਿੰਗ ਸੈਂਟਰ, ਜਿਮ, ਸਵੀਮਿੰਗ ਪੂਲ, ਕ੍ਰੇਚ ਆਦਿ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਸਾਰੇ ਸ਼ਾਪਿੰਗ ਮਾਲਜ਼, ਸਿਨੇਮਾਘਰ, ਕੋਚਿੰਗ ਸੈਂਟਰ, ਜਿਮ, ਸਵੀਮਿੰਗ ਪੂਲ, ਡਿਸਕੋਥੇਕ, ਪਬ, ਵਬਾਰ, ਵੀਡੀਓ ਗੇਮਿੰਗ ਸੈਂਟਰ ਅਤੇ ਸਪਾ ਸੈਂਟਰ ਨੂੰ 31 ਮਾਰਚ ਤੱਕ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਵਿਆਹ ਦੇ ਕਾਰਡ ਛੱਪ ਗਏ ਤੇ ਪੈਲੇਸ ਵੀ ਹੋ ਗਿਆ ਸੀ ਬੁੱਕ, ਫਿਰ ਆ ਗਿਆ ਕੋਰੋਨਾ ਵਾਇਰਸ
NEXT STORY