ਚੰਡੀਗੜ੍ਹ (ਸੁਸ਼ੀਲ ਰਾਜ) : ਕਿਸ਼ਨਗੜ੍ਹ ’ਚ ਮੰਗਲਵਾਰ ਦੇਰ ਰਾਤ ਇਕ ਸ਼ਰਾਬੀ ਰੂਮਮੇਟ ਨੇ ਇਕ ਨੇਪਾਲੀ ਰੂਮਮੇਟ ਨੂੰ ਝਗੜੇ ਤੋਂ ਬਾਅਦ ਪ੍ਰੈਸ਼ਰ ਕੁੱਕਰ ਸਿਰ ’ਤੇ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੂਚਨਾ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਵਿਅਕਤੀ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਅੰਬਰ ਬਹਾਦਰ ਵਾਸੀ ਕਿਸ਼ਨਗੜ੍ਹ ਵਜੋਂ ਹੋਈ ਹੈ। ਅੰਬਰ ਬਹਾਦੁਰ ਨੇਪਾਲ ਦਾ ਰਹਿਣ ਵਾਲਾ ਸੀ। ਪੁਲਸ ਨੇ ਮੌਕੇ ਤੋਂ ਕਤਲ ਵਿਚ ਵਰਤਿਆ ਪ੍ਰੈਸ਼ਰ ਕੁੱਕਰ ਬਰਾਮਦ ਕਰ ਲਿਆ ਹੈ। ਕਾਤਲ ਅਤੇ ਮ੍ਰਿਤਕ ਦੋਵੇਂ ਵੇਟਰਾਂ ਦਾ ਕੰਮ ਕਰਦੇ ਸਨ।
ਇਹ ਵੀ ਪੜ੍ਹੋ : ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਕੀਤਾ ਕਰੋੜਾਂ ਦਾ ਘਪਲਾ, ਬੈਂਕ ਮੈਨੇਜਰ ਸਮੇਤ 4 ਖ਼ਿਲਾਫ਼ ਮਾਮਲਾ ਦਰਜ
ਆਈ. ਟੀ. ਪਾਰਕ ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਫਰਾਰ ਮੁਲਜ਼ਮ ਚੇਤ ਨਰਾਇਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਲਜ਼ਮਾਂ ਨੂੰ ਵੀਰਵਾਰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ। ਇਸ ਦੇ ਨਾਲ ਹੀ ਪੁਲਸ ਨੇ ਦੱਸਿਆ ਕਿ ਅੰਬਰ ਦੀ ਭੈਣ ਦਿੱਲੀ ’ਚ ਰਹਿੰਦੀ ਹੈ, ਜਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਭੈਣ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : BSF ਨੇ ਪਾਕਿਸਤਾਨ ਤੋਂ ਆਏ ਡਰੋਨ 'ਤੇ ਕੀਤੀ ਫਾਇਰਿੰਗ, ਕਰੋੜਾਂ ਦੀ ਹੈਰੋਇਨ ਬਰਾਮਦ
ਕਿਸ਼ਨਗੜ੍ਹ ਦਾ ਰਹਿਣ ਵਾਲਾ ਅੰਬਰ ਬਹਾਦਰ ਅਤੇ ਰੂਮਮੇਟ ਚੇਤ ਨਰਾਇਣ ਕੇਟਰਿੰਗ ਠੇਕੇਦਾਰ ਬਨੀਰਾਮ ਸ਼ਰਮਾ ਕੋਲ ਵੇਟਰ ਵਜੋਂ ਕੰਮ ਕਰਦੇ ਹਨ। ਮੰਗਲਵਾਰ ਰਾਤ ਪਾਰਟੀ ’ਚ ਕੰਮ ਕਰਨ ਤੋਂ ਬਾਅਦ 12:30 ਵਜੇ ਘਰ ਪਹੁੰਚਿਆ। ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀ। ਕਮਰੇ ’ਚ ਜਾਣ ਤੋਂ ਪਹਿਲਾਂ ਦੋਵਾਂ ’ਚ ਬਹਿਸ ਹੋ ਗਈ। ਤਕਰਾਰ ਤੋਂ ਕੁਝ ਮਿੰਟਾਂ ਬਾਅਦ ਚੇਤ ਨਰਾਇਣ ਕਮਰੇ ਵਿਚ ਗਿਆ ਅਤੇ ਪ੍ਰੈਸ਼ਰ ਕੁੱਕਰ ਨਾਲ ਅੰਬਰ ਬਹਾਦਰ ਦੇ ਸਿਰ ’ਤੇ ਵਾਰ ਕਰ ਦਿੱਤਾ।
ਇਹ ਵੀ ਪੜ੍ਹੋ : ਸੰਸਦ 'ਚ ਗੂੰਜਿਆ ਲਤੀਫ਼ਪੁਰਾ ਦੇ ਪੀੜਤਾਂ ਦਾ ਮੁੱਦਾ , ਰਵਨੀਤ ਬਿੱਟੂ ਨੇ ਕੀਤੀ ਇਹ ਮੰਗ
ਸਿਰ ’ਚੋਂ ਖੂਨ ਨਿਕਲਦਾ ਦੇਖ ਕੇ ਚੇਤ ਨਰਾਇਣ ਮੌਕੇ ਤੋਂ ਫਰਾਰ ਹੋ ਗਿਆ। ਅੰਬਰ ਬਹਾਦਰ ਦੇ ਰੋਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅੰਬਰ ਬਹਾਦਰ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਆਈ. ਟੀ. ਪਾਰਕ ਥਾਣਾ ਇੰਚਾਰਜ ਰੋਹਤਾਸ਼ ਯਾਦਵ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਫਰਾਰ ਮੁਲਜ਼ਮ ਨੂੰ ਫਡ਼ਨ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਅਤੇ ਜਾਂਚ ਦੌਰਾਨ ਫਰਾਰ ਕਾਤਲ ਚੇਤ ਨਰਾਇਣ ਨੂੰ ਗ੍ਰਿਫਤਾਰ ਕਰ ਲਿਆ।
ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਕੀਤਾ ਕਰੋੜਾਂ ਦਾ ਘਪਲਾ, ਬੈਂਕ ਮੈਨੇਜਰ ਸਮੇਤ 4 ਖ਼ਿਲਾਫ਼ ਮਾਮਲਾ ਦਰਜ
NEXT STORY