ਸੈਲਾਖੁਰਦ (ਅਰੋੜਾ) — ਦਿਨ-ਦਿਹਾੜੇ 2 ਵਜੇ ਦੇ ਕਰੀਬ ਮੇਨ ਬਾਜ਼ਾਰ ਦੇ ਬਿਲਕੁਲ ਵਿਚਕਾਰ ਸਥਿਤ ਮਨੀਚੇਂਜਰ ਗੁਪਤਾ ਐਂਟਰਪ੍ਰਾਈਜ਼ਿ ਦੀ ਦੁਕਾਨ ਤੋਂ ਪਿਸਤੌਲ ਦੀ ਨੌਕ 'ਤੇ 6.15 ਲੱਖ ਰੁਪਏ ਲੁੱਟ ਲਏ ਗਏ।
ਦੁਕਾਨ ਮਾਲਕ ਅਸ਼ੋਕ ਗੁਪਤਾ ਉਰਫ ਪਾਲੀ ਨਿਵਾਸੀ ਸੈਲਾਖੁਰਦ ਨੇ ਦੱਸਿਆ ਕਿ ਦੁਪਹਿਰ ਨੂੰ ਉਨ੍ਹਾਂ ਦਾ ਪੁੱਤਰ ਗੌਰਵ ਖਾਨਾ ਖਾਣ ਲਈ ਘਰ ਗਿਆ ਸੀ। ਉਹ ਦੁਕਾਨ 'ਤੇ ਇਕੱਲੇ ਹੀ ਸਨ। ਇਕ ਸਵਿਫਟ ਕਾਰ (ਨੰ. ਪੀ. ਬੀ. 07 ਏ. ਈ.-3264) 'ਤੇ 4 ਲੁਟੇਰੇ ਆਏ। ਉਨ੍ਹਾਂ ਨੇ ਦੁਕਾਨ 'ਚ ਆਉਂਦੇ ਹੀ ਪਿਸਤੌਲ ਕੱਢ ਕੇ ਮੇਰੇ ਸਿਰ 'ਤੇ ਮਾਰਿਆ ਤੇ ਪੈਸਿਆਂ ਦੀ ਮੰਗ ਕਰਨ ਲੱਗੇ। ਇਕ ਲੁਟੇਰੇ ਕੋਲ ਦਾਤਰ ਵੀ ਸੀ। ਉਨ੍ਹਾਂ ਨੇ ਦਰਾਜ ਖੰਗਾਲਿਆ ਤੇ 2.15 ਲੱਖ ਰੁਪਏ ਤੇ ਕਾਊਂਟਰ ਤੋਂ 4 ਲੱਖ ਰੁਪਏ ਕੱਢ ਕੇ ਫਰਾਰ ਹੋ ਗਏ। ਜਾਂਦੇ ਸਮੇਂ ਲੁਟੇਰੇ ਉਸ ਦਾ ਮੋਬਾਈਲ ਵੀ ਲੈ ਗਏ ਤੇ ਉਸ ਨੂੰ ਧਮਕੀ ਦਿੱਤੀ ਕਿ ਕਿ ਉਹ ਨਾ ਤਾਂ ਇਸ ਸੰਬੰਧੀ ਰੌਲਾ ਪਾਵੇ ਅਤੇ ਨਾ ਹੀ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰੇ।
ਘਟਨਾ ਦੀ ਸੂਚਨਾ ਮਿਲਣ 'ਤੇ ਹੁਸ਼ਿਆਪੁਰ ਤੋਂ ਐੱਸ. ਪੀ. ਡਿਟੈਕਟਿਵ ਹਰਪ੍ਰੀਤ ਸਿੰਘ ਮੰਡੇਰ, ਗੜ੍ਹਸ਼ੰਕਰ ਦੇ ਡੀ. ਐੱਸ. ਪੀ. ਤੇ ਗੜ੍ਹਸ਼ੰਕਰ ਤੇ ਮਾਹਿਲਪੁਰ ਦੇ ਐੱਸ. ਐੱਚ. ਓ. ਵੀ ਮੌਕੇ 'ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਿਹੈ ਮੰਡੀ ਲੱਖੇਵਾਲੀ ਸਥਿਤ ਪਾਵਰਕਾਮ ਮਹਿਕਮੇ ਦਾ ਦਫਤਰ (ਤਸਵੀਰਾਂ)
NEXT STORY