ਚੰਡੀਗੜ੍ਹ (ਸ਼ਰਮਾ) - ਕੁਝ ਸਮਾਂ ਪਹਿਲਾਂ ਅਗਸਤ ਮਹੀਨੇ ਵਿਚ ਜਦੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿਚ ਹਾਂਸੀ ਪਹੁੰਚੇ ਸਨ ਤਾਂ ਆਰ. ਟੀ. ਆਈ. ਐਕਟਿਵਿਸਟ ਮਾਨਿਕ ਗੋਇਲ ਵਲੋਂ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਨਸ਼ਰ ਕਰ ਦਿੱਤੀ ਗਈ ਸੀ। ਵੀਡੀਓ ਵਾਇਰਲ ਹੋਣ ਕਾਰਨ ਪੂਰੇ ਸੂਬੇ ਵਿਚ ਕਾਫ਼ੀ ਵਿਵਾਦ ਹੋਇਆ ਸੀ। ਇਸ ਦੇ ਜਵਾਬ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਦਾ ਹੋਰ ਸੂਬਿਆਂ ਨਾਲ ਹੈਲੀਕਾਪਟਰ ਵਰਤਣ ਦਾ ਸਮਝੌਤਾ ਹੈ, ਜਿਸਦੇ ਤਹਿਤ ਹਰਿਆਣਾ ਦੇ ਉਪ ਮੁੱਖ ਮੰਤਰੀ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ : ਪ੍ਰਤਾਪ ਬਾਜਵਾ ਨੇ CM ਮਾਨ ਨੂੰ ਦਿੱਤੀ ਸਲਾਹ, ਕਿਹਾ-ਅੰਨ੍ਹੇਵਾਹ ਨਾ ਲੱਗੋ ਕੇਜਰੀਵਾਲ ਦੇ ਪਿੱਛੇ
ਇਸ ਦੇ ਨਾਲ ਹੀ ਸ਼ਹਿਰੀ ਹਵਾਬਾਜ਼ੀ ਪੰਜਾਬ ਦੇ ਡਾਇਰੈਕਟਰ ਸੋਨਾਲੀ ਗਿਰੀ ਨੇ ਵੀ ਬਿਆਨ ਦਿੰਦਿਆਂ ਕਿਹਾ ਸੀ ਪੰਜਾਬ ਦਾ ਹੋਰ ਸੂਬਿਆਂ ਨਾਲ ਸਮਝੌਤਾ ਹੈ, ਜਿਸਦੇ ਤਹਿਤ ਚੌਟਾਲਾ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ। ਇਸ ਸਭ ਤੋਂ ਬਾਅਦ ਮਾਨਸਾ ਦੇ ਆਰ. ਟੀ. ਆਈ. ਐਕਟਿਵਿਸਟ ਮਾਨਿਕ ਗੋਇਲ ਵਲੋਂ ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਇਕ ਆਰ.ਟੀ.ਆਈ. ਪਾਈ ਗਈ, ਜਿਸ ਵਿਚ ਉਨ੍ਹਾਂ ਨੇ ਹੋਰ ਸੂਬਿਆਂ ਨਾਲ ਹੈਲੀਕਾਪਟਰ ਸ਼ੇਅਰਿੰਗ ਦੇ ਸਮਝੌਤੇ ਦੀ ਕਾਪੀ ਮੰਗੀ। ‘ਆਰ. ਟੀ. ਆਈ. ਵਿਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਕਿ ਪੰਜਾਬ ਸਰਕਾਰ ਦਾ ਕਿਸੇ ਵੀ ਹੋਰ ਸੂਬੇ ਨਾਲ ਕਦੇ ਵੀ ਹੈਲੀਕਾਪਟਰ ਸ਼ੇਅਰਿਗ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਗਿਆ।’
ਪੜ੍ਹੋ ਇਹ ਵੀ ਖ਼ਬਰ : ਤਾਏ ਦੇ ਮੁੰਡੇ ਦਾ ਵਿਆਹ ਵੇਖਣ ਆਇਆ ਨੌਜਵਾਨ ਹੋਇਆ ਲਾਪਤਾ, ਨਹਿਰ ਨੇੜਿਓਂ ਮਿਲੀ ਲਾਸ਼, ਫੈਲੀ ਸਨਸਨੀ
ਮਾਨਿਕ ਗੋਇਲ ਨੇ ਕਿਹਾ ਕਿ ਜੇ ਇਸ ਤਰ੍ਹਾਂ ਦਾ ਹੋਰ ਸੂਬਿਆਂ ਨਾਲ ਕੋਈ ਸਮਝੌਤਾ ਨਹੀਂ ਹੈ ਤਾਂ ਫਿਰ ਚੌਟਾਲਾ ਨੂੰ ਹੈਲੀਕਾਪਟਰ ਲਗਾਤਾਰ ਕਿਉਂ ਵਰਤਣ ਲਈ ਦਿੱਤਾ ਜਾ ਰਿਹਾ ਹੈ? ਮਾਨਿਕ ਗੋਇਲ ਨੇ ਕਿਹਾ ਕਿ ਮੇਰੀ ਸ਼ਹਿਰੀ ਹਵਾਬਾਜ਼ੀ ਵਿਭਾਗ ਵਿਚ ਆਮ ਆਦਮੀ ਪਾਰਟੀ ਤੋਂ ਮੰਗ ਹੈ ਕਿ ਪੰਜਾਬ ਦੇ ਸਰੋਤ ਇੰਝ ਨਾ ਲੁਟਾਉਣ।
ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਨੂੰ ਲੈ ਕੇ ਭਾਜਪਾ ਨੇ ਮੈਦਾਨ ’ਚ ਉਤਾਰੇ ਸੀਨੀਅਰ ਆਗੂ, ਸੌਂਪੀ ਇਹ ਜ਼ਿੰਮੇਵਾਰੀ
NEXT STORY