ਲੁਧਿਆਣਾ (ਰਾਮ) - ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਚਾਹੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੋਵੇ ਅਤੇ ਇਸ ਸਬੰਧੀ ਜਿੰਨੀ ਮਰਜ਼ੀ ਸੁਚੇਤ ਹੋਵੇ, ਆਏ ਦਿਨ ਭ੍ਰਿਸ਼ਟਾਚਾਰ ’ਚ ਸ਼ਾਮਲ ਅਧਿਕਾਰੀਆਂ ਅਤੇ ਮੁਲਾਜ਼ਮਾਂ ’ਤੇ ਕਾਰਵਾਈ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਲੁਧਿਆਣ ਆਰ. ਟੀ. ਓ. ਦਫਤਰ ਦਲਾਲਾਂ ਦਾ ਅੱਡਾ ਬਣ ਚੁੱਕਾ ਹੈ। ਆਏ ਦਿਨ ਲਾਇਸੈਂਸ ਬਣਵਾਉਣ ਆਏ ਲੋਕਾਂ ਤੋਂ ਜੰਮ ਕੇ ਵਸੂਲੀ ਕੀਤੀ ਜਾ ਰਹੀ ਹੈ। ਹਰ ਪਾਸੇ ਦਲਾਲਾਂ ਦਾ ਮੱਕੜ ਜਾਲ ਫੈਲਿਆ ਹੋਇਆ ਹੈ।
ਭਰੋਸੇਯੋਗ ਸੂਤਰਾਂ ਮੁਤਾਬਕ ਇਥੇ ਲਾਇਸੈਂਸ ਦੇ ਨਾਂ ’ਤੇ ਜੰਮ ਕੇ ਵਸੂਲੀ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਆਫਿਸ ਦੇ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੀ ਕਥਿਤ ਕਮਿਸ਼ਨ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦਲਾਲਾਂ ਵੱਲੋਂ ਪੈਸੇ ਘਰ ਪਹੁੰਚਾ ਦਿੱਤੇ ਜਾਂਦੇ ਹਨ। ਓਧਰ, ਆਰ. ਟੀ. ਓ. ਦਫਤਰ ਦੇ ਮੁਲਾਜ਼ਮ ਅਤੇ ਅਫਸਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਏਜੰਟਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਦੂਜੇ ਪਾਸੇ ਆਪਣੇ ਦਫਤਰ ਵਿਚ ਏਜੰਟਾਂ ਨਾਲ ਗੱਲ ਕਰ ਕੇ ਭ੍ਰਿਸ਼ਟਾਚਾਰ ਨੂੰ ਖੁਦ ਹੱਲਾਸ਼ੇਰੀ ਦੇ ਰਹੇ ਹਨ।
ਬਿਨੈਕਾਰਾਂ ਦੀਆਂ ਫਾਈਲਾਂ ਮਹੀਨਿਆਂ ਤੱਕ ਘੁਮਾਉਂਦੇ ਹਨ ਇਧਰੋਂ-ਓਧਰ
ਸੂਤਰਾਂ ਦੀ ਮੰਨੀਏ ਤਾਂ ਹਰ ਕੰਮ ਲਈ ਏਜੰਟ ਬਿਨੈਕਾਰਾਂ ਤੋਂ ਮੋਟੀ ਰਕਮ ਲੈ ਕੇ ਆਰ. ਟੀ. ਓ. ਦਫਤਰ ਦੇ ਬਾਬੂਆਂ ਨੂੰ ਕਮਿਸ਼ਨ ਦੇ ਕੇ ਕੰਮ ਕਰਵਾਉਂਦੇ ਹਨ। ਆਰ. ਟੀ. ਓ. ਦਫਤਰ ਦੇ ਬਾਹਰ ਆਨਲਾਈਨ ਦੇ ਨਾਮ ’ਤੇ ਸੈਂਕੜੇ ਏਜੰਟ ਆਪਣੀ ਦੁਕਾਨ ਖੋਲ੍ਹ ਕੇ ਬੈਠੇ ਹਨ ਅਤੇ ਲੋਕਾਂ ਨੂੰ ਲੁੱਟ ਰਹੇ ਹਨ।
ਕਿਹੜੇ ਮੁਲਾਜ਼ਮ ਅਤੇ ਕਿਹੜੇ ਦਲਾਲ, ਪਹਿਚਾਨਣਾ ਮੁਸ਼ਕਲ
ਆਰ. ਟੀ. ਓ. ਦਫਤਰ ਦੇ ਬਾਹਰ ਤੋਂ ਲੈ ਕੇ ਅੰਦਰ ਤੱਕ ਦਲਾਲਾਂ ਦਾ ਜਮਾਵੜਾ ਲੱਗਾ ਰਹਿੰਦਾ ਹੈ। ਹੈਰਾਨੀਜਨਕ ਹੈ ਕਿ ਕੁਝ ਦਲਾਲ ਅਜਿਹੇ ਹਨ, ਜੋ ਆਰ. ਟੀ. ਓ. ਦਫਤਰ ’ਚ ਅਧਿਕਾਰੀ ਜਾਂ ਮੁਲਾਜ਼ਮ ਹੋਣ। ਅਜਿਹੇ ਵਿਚ ਜ਼ਿਲੇ ਭਰ ਤੋਂ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਬਿਨੈਕਾਰ ਇਹ ਨਹੀਂ ਪਛਾਣ ਸਕਦੇ ਕਿ ਕੌਣ ਕਿਹੜੇ ਵਿਭਾਗ ਦੇ ਮੁਲਾਜ਼ਮ ਹਨ ਅਤੇ ਕੌਣ ਦਲਾਲ।
ਚੋਣਾਂ ਤੋਂ ਪਹਿਲਾਂ ਜਮ੍ਹਾ ਕਰਵਾਉਣੇ ਹੋਣਗੇ ਲਾਇਸੈਂਸੀ ਹਥਿਆਰ : DSP ਬਰਾੜ
NEXT STORY