ਮੇਹਟੀਆਣਾ (ਸ. ਹ.) : ਥਾਣਾ ਮੇਹਟੀਆਣਾ ਇਲਾਕੇ ’ਚ ਪੈਂਦੇ ਪਿੰਡ ਅੱਤੋਵਾਲ ਤੋਂ ਪੰਡੋਰੀ ਬੀਬੀ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਬੀਤੀ ਰਾਤ ਸਾਡੇ 6 ਵਜੇ ਦੇ ਕਰੀਬ ਇਕ ਟਰਾਲੀ ਟਰੈਕਟਰ ਅਤੇ ਐਕਟੀਵਾ ਦੀ ਟੱਕਰ ਦੌਰਾਨ ਐਕਟੀਵਾ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅਵਤਾਰ ਸਿੰਘ ਪੁੱਤਰ ਅਮਰ ਚੰਦ ਵਾਸੀ ਪਿੰਡ ਭਟਰਾਣਾ ਥਾਣਾ ਮੇਹਟੀਆਣਾ ਆਪਣੀ ਐਕਟੀਵਾ ’ਤੇ ਸਵਾਰ ਹੋ ਕੇ ਅੱਤੋਵਾਲ ਤੋਂ ਪੰਡੋਰੀ ਬੀਬੀ ਵੱਲ ਜਾ ਰਿਹਾ ਸੀ ਕਿ ਰਸਤੇ ’ਚ ਉਸ ਦੀ ਐਕਟੀਵਾ ਟਰਾਲੀ ਟਰੈਕਟਰ ਨਾਲ ਟਕਰਾ ਗਈ। ਜਿਸ ਕਾਰਨ ਅਵਤਾਰ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਅੱਤੋਵਾਲ ਹਸਪਤਾਲ ਵਿਖੇ ਲਿਜਾਇਆ ਗਿਆ। ਅੱਤੋਵਾਲ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਹੁਸ਼ਿਆਰਪੁਰ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ।
ਜਿੱਥੇ ਜ਼ਖਮਾਂ ਦੀ ਤਾਬ ਨਾ ਸਹਿੰਦਿਆਂ ਉਸ ਦੀ ਮੌਤ ਹੋ ਗਈ। ਮ੍ਰਿਤਕ ਅਵਤਾਰ ਸਿੰਘ ਸੇਵਾ ਮੁਕਤ ਫੌਜੀ ਦੱਸਿਆ ਜਾ ਰਿਹਾ ਹੈ। ਰਾਹਗੀਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਟਰੈਕਟਰ ਟਰਾਲੀ ਨੂੰ ਇਕ ਪ੍ਰਵਾਸੀ ਚਲਾ ਰਿਹਾ ਸੀ, ਜਿਸ ਪਾਸ ਕਿਸੇ ਵੀ ਵਾਹਨ ਦਾ ਡਰਾਈਵਿੰਗ ਲਾਈਸੈਂਸ ਨਹੀਂ ਸੀ ਅਤੇ ਨਾ ਹੀ ਟਰੈਕਟਰ ’ਤੇ ਕੋਈ ਨੰਬਰ ਪਲੇਟ ਲੱਗੀ ਹੋਈ ਸੀ। ਇਸ ਸਬੰਧੀ ਜਦੋਂ ਥਾਣਾ ਮੇਹਟੀਆਣਾ ਦੇ ਏ. ਐੱਸ. ਆਈ ਓਂਕਾਰ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ ਕਾਲਜ ਤੇ ਦਫ਼ਤਰ
NEXT STORY