ਅੰਮ੍ਰਿਤਸਰ- ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਕੁੜੀ ਦੇ ਯੋਗਾ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ. ) ਨੇ ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰ ਬਿਨਾਂ ਇਜਾਜ਼ਤ ਦੇ ਫੋਟੋਆਂ ਖਿੱਚਣ ਅਤੇ ਵੀਡੀਓ ਰਿਕਾਰਡ ਕਰਨ ਤੋਂ ਮਨਾ ਕੀਤਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੱਡੀਆਂ ਸਕਰੀਨਾਂ ਅਤੇ ਨੋਟਿਸ ਬੋਰਡ ਲਗਾਏ ਗਏ ਹਨ, ਜਿਸ ਵਿੱਚ ਸ਼ਰਧਾਲੂਆਂ ਨੂੰ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਾ ਕਰਨ ਦੀ ਅਪੀਲ ਕੀਤੀ ਗਈ ਹੈ, ਜਿਸ ਨਾਲ ਇਸ ਅਸਥਾਨ ਦੀ ਪਵਿੱਤਰਤਾ ਨੂੰ ਢਾਹ ਲੱਗ ਸਕਦੀ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਵੱਲੋਂ ਧਮਕੀਆਂ ਮਿਲਣ ਦੇ ਬਿਆਨ 'ਤੇ ਬੋਲੇ ਭਾਈ ਗਰੇਵਾਲ
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਘੱਟੋ ਘੱਟ ਨੈਤਿਕਤਾ ਦਿਖਾਉਣੀ ਚਾਹੀਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਸ਼ਰਧਾਲੂਆਂ ਲਈ ਕੀ ਕਰਨਾ ਅਤੇ ਨਾ ਕਰਨਾ ਨੂੰ ਦਰਸਾਉਂਦੀ ਇੱਕ ਡਿਜੀਟਲ ਸਕ੍ਰੀਨ ਲਗਾਈ ਗਈ ਹੈ। ਇਹ ਸਕਰੀਨ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪਵਿੱਤਰ ਅਸਥਾਨ 'ਤੇ ਮਰਯਾਦਾ 'ਚ ਰਹਿਣ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ਰਧਾਲੂ ਯਾਦਗਾਰੀ ਚਿੰਨ੍ਹ ਵਜੋਂ ਤਸਵੀਰਾਂ ਖਿੱਚ ਸਕਦੇ ਹਨ ਪਰ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਵੱਲੋਂ ਇਸ ਦੀ ਦੁਰਵਰਤੋਂ ਕੀਤੀ ਗਈ ਹੈ, ਉਹ ਚਿੰਤਾ ਦਾ ਕਾਰਨ ਹੈ। ਉਨ੍ਹਾਂ ਕਿਹਾ ਪਰਿਕਰਮਾ 'ਤੇ ਡਿਊਟੀ 'ਤੇ ਮੌਜੂਦ ਸਟਾਫ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਨਸ਼ੇ 'ਚ ਧੁੱਤ ਕੁੜੀ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਅੱਧੀ ਰਾਤ ਨੂੰ ਸੜਕ 'ਤੇ ਝੂਲਦੀ ਆਈ ਨਜ਼ਰ
ਡਿਜੀਟਲ ਸਕ੍ਰੀਨ ਲਗਾ ਕੇ ਦਿੱਤੀ ਮਰਯਾਦਾ 'ਚ ਰਹਿਣ ਦੀ ਜਾਣਕਾਰੀ
-ਸਿਰ ਨੂੰ ਕੱਪੜੇ ਨਾਲ ਢੱਕ ਕੇ ਸ੍ਰੀ ਹਰਿਮੰਦਰ ਸਾਹਿਬ 'ਚ ਪ੍ਰਵੇਸ਼ ਕਰੋ, ਛੋਟੇ ਕੱਪੜੇ ਪਾਉਣ ਤੋਂ ਪਰਹੇਜ਼ ਕਰੋ।
-ਆਪਣੀਆਂ ਜੁੱਤੀਆਂ, ਜੁਰਾਬਾਂ ਉਤਾਰੋ ਅਤੇ 'ਜੋੜਾ ਘਰ' 'ਚ ਜਮ੍ਹਾਂ ਕਰਾਓ, ਅੰਦਰ ਜਾਣ ਤੋਂ ਪਹਿਲਾਂ ਆਪਣੇ ਹੱਥ ਪੈਰ ਧੋਵੋ।
-ਆਪਣੇ ਆਪ ਨੂੰ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਰੋਕੋ ਕਿਉਂਕਿ ਇਹ ਸ਼ਾਂਤੀ ਨੂੰ ਭੰਗ ਕਰਦਾ ਹੈ। ਲੋੜ ਪੈਣ 'ਤੇ ਫ਼ੋਨ ਨੂੰ ਸਾਈਲੈਂਟ ਮੋਡ 'ਤੇ ਰੱਖੋ।
-ਫੋਟੋਗ੍ਰਾਫੀ/ਵੀਡੀਓਗ੍ਰਾਫੀ ਦੀ ਸਖ਼ਤ ਮਨਾਹੀ ਹੈ।
-ਤੰਬਾਕੂ, ਸਿਗਰਟ/ਬੀੜੀ, ਸ਼ਰਾਬ ਜਾਂ ਕੋਈ ਹੋਰ ਨਸ਼ੀਲੇ ਪਦਾਰਥਾਂ ਦੀ ਸਖ਼ਤ ਮਨਾਹੀ ਹੈ। ਕੰਪਲੈਕਸ ਦੇ ਅੰਦਰ ਲੈ ਕੇ ਆਏ ਹੈਂਡਬੈਗਾਂ ਵਿੱਚ ਮਨਾਹੀ ਵਾਲੀਆਂ ਚੀਜ਼ਾਂ ਨਾ ਪਾਓ।
-ਪਰਿਕਰਮਾ 'ਚ ਬੈਠਣ ਸਮੇਂ ਲੱਤਾਂ ਨੂੰ ਮੋੜ ਕੇ ਰੱਖਣਾ ਚਾਹੀਦਾ ਹੈ। ਸਰੋਵਰ ਪਵਿੱਤਰ ਹੈ, ਕਿਰਪਾ ਕਰਕੇ ਇਸਨੂੰ ਪ੍ਰਦੂਸ਼ਿਤ ਨਾ ਕਰੋ।
ਇਹ ਵੀ ਪੜ੍ਹੋ- ਗੁਰਸਿੱਖ ਕੁੜੀ ਨੂੰ ਕਿਰਪਾਨ ਪਹਿਨਣ 'ਤੇ ਦਾਖਲਾ ਨਾ ਦੇਣਾ, ਦੇਸ਼ ਦੇ ਸੰਵਿਧਾਨ ਦੀ ਉਲੰਘਣਾ : ਜਥੇਦਾਰ ਅਕਾਲ ਤਖ਼ਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ 'ਚ ਮਾਲਕ ਦੀ ਅਣਗਹਿਲੀ ਕਾਰਣ ਮੌਤ ਦੇ ਮੂੰਹ 'ਚ ਗਏ ਸਤਨਾਮ ਦਾ ਪਰਿਵਾਰ ਆਇਆ ਸਾਹਮਣੇ
NEXT STORY