ਰੂਪਨਗਰ (ਸੱਜਣ ਸੈਣੀ)— ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਆਮ ਤੌਰ 'ਤੇ ਪੀੜਤ ਲੋਕਾਂ ਦਾ ਹੌਂਸਲਾ ਟੁੱਟ ਜਾਂਦਾ ਹੈ ਪਰ ਰੂਪਨਗਰ ਦੀ ਦਲੇਰ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਵੀ ਕੋਰੋਨਾ ਨਾਲ ਫਰੰਟ ਲਾਈਨ 'ਤੇ ਲੜਨ ਵਾਲੇ ਯੋਧਿਆਂ ਦਾ ਹੌਂਸਲਾ ਵਧਾ ਰਹੀ ਹੈ। ਇਥੇ ਦੱਸ ਦੇਈਏ ਕਿ ਪਾਜ਼ੇਟਿਵ ਹੋਣ ਤੋਂ ਬਾਅਦ ਨਾ ਸਿਰਫ ਡਿਪਟੀ ਕਮਿਸ਼ਨਰ ਦੇ ਹੌਂਸਲੇ ਬੁਲੰਦ ਹਨ ਸਗੋਂ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰਾਂ ਵੀ ਪਾਜ਼ੇਟਿਵ ਹੋਣ ਬਾਅਦ ਪੂਰੀ ਤਰ੍ਹÎਾਂ ਬੁਲੰਦ ਹੌਂਸਲੇ ਰੱਖ ਰਹੇ ਹਨ।
ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣੇ ਘਰ 'ਚ ਹੀ ਆਈਸੋਲੇਟਰ ਹਨ ਕਿਉਂਕਿ ਉਨ੍ਹਾਂ 'ਚ ਕੋਰੋਨਾ ਦੇ ਜ਼ਿਆਦਾ ਲੱਛਣ ਨਹੀਂ ਹਨ ਅਤੇ ਉਨ੍ਹਾਂ ਨੇ ਆਪਣੇ ਘਰ ਤੋਂ ਲਾਈਵ ਹੋ ਕੇ ਕੋਰੋਨਾ ਨਾਲ ਫਰੰਟ ਲਾਈਨ 'ਤੇ ਲੜਨ ਵਾਲੇ ਯੋਧਿਆਂ ਦੇ ਹੌਂਸਲੇ ਨੂੰ ਵਧਾਉਂਦੇ ਹੋਏ ਹੌਂਸਲਾ ਅਫਜਾਈ ਕੀਤੀ ਹੈ। ਲਾਈਵ ਜ਼ਰੀਏ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਗਾਈਡਲਾਈਨਾਂ ਦੀ ਪਾਲਣਾ ਕਰਦੇ ਹੋਏ ਸਮਾਜਿਕ ਦੂਰੀ ਬਣਾ ਕੇ ਰੱਖੋ ਮੂੰਹ ਅਤੇ ਮਾਸਕ ਜ਼ਰੂਰ ਲਗਾਓ।
ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ 'ਚੋਂ ਉਦੋਂ ਹੀ ਨਿਕਲਣ ਜਦੋਂ ਕੋਈ ਜ਼ਰੂਰੀ ਕੰਮ ਹੋਵੇ ਅਤੇ ਮਾਸਕ ਪਾ ਕੇ ਹੀ ਨਿਕਲਣ। ਜੇਕਰ ਕਿਸੇ ਨੂੰ ਕੋਈ ਬੁਖਾਰ, ਖਾਂਸੀ, ਜ਼ੁਕਾਮ ਦੇ ਲੱਛਣ ਦਿੱਸਦੇ ਹਨ ਤਾਂ ਉਹ ਤੁਰੰਤ 112 ਸੰਪਰਕ ਕਰਨ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈਣ। ਆਪਣੇ ਪਰਿਵਾਰ 'ਚ ਬਜ਼ੁਰਗਾਂ ਅਤੇ ਬੱਚਿਆਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੀਆਂ ਗਾਈਡਲਾਈਨਾਂ ਦਾ ਪਾਲਣ ਕਰਦੇ ਹਾਂ ਤਾਂ ਅਸੀਂ ਪੰਜਾਬ ਨੂੰ ਜ਼ਰੂਰ ਮਿਸ਼ਨ ਫਤਿਹ ਬਣਾਉਣ 'ਚ ਕਾਮਯਾਬ ਹੋਵੇਗਾਂ।
ਜ਼ਿਕਰਯੋਗ ਹੈ ਕਿ ਰੂਪਨਗਰ ਦੇ ਐੱਸ. ਡੀ. ਐੱਮ. ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਜਦੋਂ ਡਿਪਟੀ ਕਮਿਸ਼ਨਰ ਰੂਪਨਗਰ ਦੇ ਨੂਮਨੇ ਲੈ ਗਏ ਤਾਂ ਉਨ੍ਹਾਂ ਸਮੇਤ ਪਰਿਵਾਰ ਦੇ 6 ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਪਰ ਇਨ੍ਹਾਂ 'ਚ ਕੋਰੋਨਾ ਦੇ ਕੁਝ ਜ਼ਿਆਦਾ ਲੱਛਣ ਨਾ ਹੋਣ ਕਰਕੇ ਇਨ੍ਹਾਂ ਸਭ ਨੂੰ ਘਰ 'ਚ ਹੀ ਆਈਸੋਲੇਟ ਕਰਕੇ ਰੱਖਿਆ ਗਿਆ ਹੈ ਜੋ ਕਿ ਬਿਲਕੁਲ ਤੰਦਰੁਸਤ ਹਨ। ਜੇਕਰ ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਦੇ ਐਕਟਿਵ ਕੁੱਲ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਐਕਟਿਵ ਕੇਸ ਇਸ ਸਮੇਂ 41 ਹਨ।
ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦਾ ਰਿਕਾਰਡ ਕੀਤਾ ਗਿਆ ਸੀਲ, ਜਾਣੋ ਵਜ੍ਹਾ
NEXT STORY