ਰੂਪਨਗਰ, (ਵਿਜੇ ਸ਼ਰਮਾ)- ਰੂਪਨਗਰ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਕੋਰੋਨਾ ਦਾ ਵਿਸਫੋਟ ਹੋਇਆ ਅਤੇ ਇਕੋ ਦਿਨ ਕੋੋਰੋਨਾ ਦੇ 33 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 236 ਪਹੁੰਚ ਗਈ। ਡਿਪਟੀ ਕਮਿਸ਼ਨਰ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲੇ ’ਚ ਹੁਣ ਤੱਕ 30809 ਸੈਂਪਲ ਲਏ ਗਏ ਹਨ ਜਿਨ੍ਹਾਂ ’ਚੋਂ 29591 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਅਤੇ 659 ਦੀ ਰਿਪੋਰਟ ਹਾਲੇ ਪੈਂਡਿੰਗ ਹੈ। ਹੁਣ ਤੱਕ ਰੂਪਨਗਰ ਜ਼ਿਲੇ ’ਚ 675 ਲੋਕ ਕੋਰੋਨਾ ਤੋ ਸੰਕਰਮਿਤ ਹੋ ਚੁੱਕੇ ਹਨ ਅਤੇ 428 ਠੀਕ ਵੀ ਹੋਏ ਹਨ।
ਕੋਰੋਨਾ ਤੋ ਜੰਗ ਜਿੱਤਣ ਮਗਰੋਂ ਅੱਜ 13 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮੰਦਭਾਗੀ ਗੱਲ ਹੈ ਕਿ ਅੱਜ ਰੂਪਨਗਰ ਤੋਂ ਸੁਖਰਾਮ ਕਾਲੋਨੀ ਦੀ ਇਕ 74 ਸਾਲਾ ਮਹਿਲਾ ਜੋ ਕਿ ਕੋਰੋਨਾ ਅਤੇ ਹੋਰ ਬੀਮਾਰੀਆਂ ਕਾਰਣ ਪੀ.ਜੀ.ਆਈ. ਚੰਡੀਗਡ਼੍ਹ ਜ਼ੇਰੇ ਇਲਾਜ ਸੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਿਸ ਨਾਲ ਹੁਣ ਤੱਕ ਜ਼ਿਲੇ ’ਚ ਕੋਰੋਨਾ ਨਾਲ ਸਬੰਧਤ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੁਆਰਾ ਅੱਜ 916 ਲੋਕਾਂ ਦੇ ਸੈਂਪਲ ਲਏ ਗਏ ਹਨ।
ਸਰਕਾਰੀ ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਰੂਪਨਗਰ ਜ਼ਿਲ੍ਹੇ ’ਚ 33 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ ਜਿਸ ’ਚ ਰੂਪਨਗਰ ਤੋਂ 13, ਨੂਰਪੁਰਬੇਦੀ ਤੋਂ 1, ਸ੍ਰੀ ਕੀਰਤਪੁਰ ਸਾਹਿਬ ਤੋਂ 5, ਮੋਰਿੰਡਾ ਤੋਂ 3, ਭਰਤਗਡ਼੍ਹ ਤੋਂ 6 , ਨੰਗਲ ਤੋਂ 4 ਅਤੇ ਸ੍ਰੀ ਚਮਕੌਰ ਸਾਹਿਬ ਤੋਂ 1 ਸ਼ਾਮਲ ਹੈ। ਇਨ੍ਹਾਂ ਕੇਸਾਂ ’ਚ ਇਕ 15, 13, 2, 6 ਅਤੇ 12 ਸਾਲਾ ਬੱਚਾ ਵੀ ਸ਼ਾਮਲ ਹੈ।
ਚਿੱਟੇ ਦੀ ਵਰਤੋਂ ਕਰਨ ਵਾਲੇ ASI ਨੂੰ ਕੈਪਟਨ ਨੇ ਕੀਤਾ ਬਰਖਾਸਤ
NEXT STORY