ਭੂੰਗਾ/ਗੜ੍ਰਦੀਵਾਲਾ (ਭਟੋਆ)— ਕਮਿਊਨਿਟੀ ਹੈਲਥ ਸੈਂਟਰ ਭੂੰਗਾ ਵਿਖੇ ਕੈਂਸਰ ਦੀ ਬਿਮਾਰੀ ਅਤੇ ਹੋਰ ਬੀਮਾਰੀਆਂ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਲਈ ਪ੍ਰਵਾਨ ਕੀਤੇ 15 ਮਾਡਲ ਪੇਂਡੂ ਸਿਹਤ ਖੋਜ ਯੂਨਿਟਾਂ 'ਚੋਂ ਸੂਬੇ 'ਚ ਪਹਿਲਾ ਮਾਡਲ ਪੇਂਡੂ ਸਿਹਤ ਖੋਜ ਯੂਨਿਟ 3.5 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਬਿਲਡਿੰਗ ਨੂੰ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਇਸ ਖੋਜ ਕੇਂਦਰ ਦੀ ਬਿਲਡਿੰਗ ਦਾ ਉਦਘਾਟਨ ਨਹੀਂ ਹੋ ਸਕਿਆ ਜਦਕਿ ਖੋਜ ਕੇਂਦਰ ਦੀ ਬਿਲਡਿੰਗ ਅਤੇ ਸਿਹਤ ਕੇਂਦਰ ਦੀ ਰਿਹਾਇਸ਼ੀ ਕਾਲੋਨੀ ਨੂੰ ਜੜ੍ਹੀ ਬੂਟੀ ਨੇ ਜੰਗਲ ਰੂਪ ਧਾਰਿਆ ਹੋਇਆ ਹੈ। ਲੁਟੇਰਿਆਂ ਅਤੇ ਨਸ਼ੇੜੀਆਂ ਲਈ ਲੁੱਕਣ ਲਈ ਪਨਾਹਗਾਹ ਬਣੀ ਹੋਈ ਹੈ।
ਕੀ ਕਹਿਣਾ ਪ੍ਰੋਗਰਾਮ ਅਫਸਰ ਚੰਡੀਗੜ੍ਹ ਦਾ ?
ਪ੍ਰੋਗਰਾਮ ਅਫਸਰ ਚੰਡੀਗੜ੍ਹ ਡਾ. ਗਗਨਦੀਪ ਗਰੋਵਰ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵਲੋ ਬਣਾਇਆ ਗਿਆ ਇਹ ਯੂਨਿਟ ਹੈ, ਸਾਰੇ ਸਟਾਫ ਦੀ ਭਰਤੀ ਹੋ ਚੁੱਕੀ ਹੈ, ਲੈਬ ਮਸ਼ੀਨਰੀ ਵੀ ਲੱਗ ਚੁੱਕੀ ਹੈ, ਸੈਂਪਲ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ, ਡੈਂਗੂ ਟੈਸਟ, ਹੈਪੀਟਾਈਟਸ ਦਾ ਟੈਸਟ ਕਰਨ ਲਈ ਇਥੇ ਹਾਂ ਹੋ ਚੁੱਕੀ ਹੈ ਅਤੇ ਹੋਰ ਵੀ ਮਸ਼ੀਨਰੀ ਆਉਣ ਵਾਲੀ ਹੈ। ਉਦਘਾਟਨ ਦੇ ਸਬੰਧ 'ਚ ਉਨ੍ਹਾਂ ਕੋਲੋ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਭਾਰਤ ਸਰਕਾਰ ਦਾ ਹੈ, ਪਹਿਲਾਂ ਤਾ ਭਾਰਤ ਸਰਕਾਰ ਕਿਸੇ ਅਧਿਕਾਰੀ ਨੇ ਇਸ ਦਾ ਉਦਘਾਟਨ ਕਰਨਾ ਸੀ, ਪਰ ਕਿਸੇ ਕਾਰਨ ਨਹੀ ਹੋ ਸਕਿਆ। ਮੈਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਸ ਸਬੰਧ 'ਚ ਕਹਿ ਚੁੱਕਾ ਹਾਂ। ਬਿਲਡਿੰਗ ਦੇ ਬਾਹਰ ਸਾਫ-ਸਫਾਈ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਸੀਨੀਅਰ ਮੈਡੀਕਲ ਅਫਸਰ ਭੂੰਗਾ ਦੀ ਹੈ।
ਕੀ ਕਹਿਣਾ ਸੀ. ਐੱਚ. ਸੀ. ਭੂੰਗਾ ਦੇ ਐੱਸ. ਐੱਮ. ਓ. ਦਾ ?
ਸੀ. ਐੱਚ. ਸੀ. ਭੂੰਗਾ ਦੇ ਐੱਸ. ਐੱਮ. ਓ. ਡਾ. ਰਣਜੀਤ ਸਿੰਘ ਘੋਤੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੀ. ਐੱਚ. ਸੀ. ਭੂੰਗਾ ਦੀ ਜਗ੍ਹਾ ਪੇਂਡੂ ਸਿਹਤ ਖੋਜ ਯੂਨਿਟ ਬਣਾਉਣ ਲਈ ਸਿਹਤ ਮੰਤਰਾਲਾ ਭਾਰਤ ਸਰਕਾਰ ਨੂੰ ਦਿੱਤੀ ਅਤੇ ਇਸ ਯੂਨਿਟ ਦੇ ਆਲੇ-ਦੁਆਲੇ ਨੂੰ ਸਾਫ ਰੱਖਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਬਣਦੀ ਹੈ। ਡਾ. ਘੋਤੜਾ ਨੇ ਕਿਹਾ ਕਿ ਸਾਡੇ ਕੋਲ ਅਜੇ ਤੱਕ ਫੰਡ ਨਹੀਂ ਹੈ, ਫਿਰ ਵੀ ਇਸ ਦੀ ਸਫਾਈ ਆਉਂਦੇ ਸਮੇਂ ਵਿਚ ਕਰਵਾ ਦਿੱਤੀ ਜਾਵੇਗੀ।
ਬਾਦਲ ਸਰਕਾਰ ਦੇ ਵਿਕਾਸ ਕਾਰਜਾਂ ਦੇ ਸੋਅਲੇ ਕਾਂਗਰਸੀ ਆਪਣੀਆਂ ਸਟੇਜਾਂ ਤੋਂ ਗਾਉਣ ਲੱਗੇ : ਭੂੰਦੜ
NEXT STORY