ਫਰੀਦਕੋਟ (ਜਗਤਾਰ) : ਪਿਛਲੇ ਦਿਨੀਂ ਫਰੀਦਕੋਟ ਦੀ ਅਦਾਲਤ ’ਚ ਬੇਆਦਬੀ ਮਾਮਲੇ ’ਚ FIR ਨੰਬਰ 128 ਤਹਿਤ ਸਪੈਸ਼ਲ ਜਾਂਚ ਟੀਮ ਵੱਲੋਂ ਛੇ ਡੇਰਾ ਪ੍ਰੇਮੀਆਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਸਾਡੇ ਵੱਲੋਂ ਜਾਂਚ ਟੀਮ ਦੇ ਮੈਂਬਰ ਇੰਸਪੈਕਟਰ ਦਲਬੀਰ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਸਿੱਟ ਮੈਂਬਰ ਇੰਸਪੈਕਟਰ ਦਲਬੀਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ FIR ਨੰਬਰ 128 ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਮਾਮਲੇ ਨੂੰ ਲੈ ਕੇ ਦਰਜ ਕੀਤੀ ਗਈ ਸੀ, ਉਸ ਨੂੰ ਲੈ ਕੇ ਛੇ ਮੁਲਜ਼ਮਾਂ ਖ਼ਿਲਾਫ਼ ਕਰੀਬ 400 ਸਫ਼ਿਆਂ ਦੀ ਫਰੀਦਕੋਟ ਦੀ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਚਾਰਜਸ਼ੀਟ ਛੇ ਡੇਰਾ ਪ੍ਰੇਮੀਆਂ ਖ਼ਿਲਾਫ਼ ਹੈ ਜਦਕਿ ਤਿੰਨ ਲੋਕਾਂ ਨੂੰ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਜਾ ਚੁਕਾ ਹੈ ਅਤੇ ਜਲਦ ਹੀ ਅਦਾਲਤ ’ਚ ਟ੍ਰਾਇਲ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ’ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ
ਉਨ੍ਹਾਂ ਦੱਸਿਆ ਕਿ ਸਾਨੂੰ ਇਸ ਜਾਂਚ ਦੌਰਾਨ ਕਈ ਅਹਿਮ ਤੱਥ ਮਿਲੇ ਹਨ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਕਿਉਂਕਿ ਇਸ ਮਾਮਲੇ ’ਚ ਡਾਇਰੈਕਟ ਕੋਈ ਸਬੂਤ ਨਹੀਂ ਸਨ, ਫਿਰ ਵੀ ਹਾਲਾਤ ਮੁਤਾਬਿਕ ਗਵਾਹ ਜਾਂ ਇਸ ਲਈ ਜੋ ਮੁਲਜ਼ਮਾਂ ਨੇ ਸੀਨ ਰੀ-ਕਰੀਏਟ ਕਰਵਾਏ ਗਏ ਜਾਂ ਇਸ ਦੌਰਾਨ ਕਈ ਗਵਾਹ ਜਿਨ੍ਹਾਂ ਵੱਲੋਂ ਇਨ੍ਹਾਂ ਦੇ ਪਹਿਚਾਣ ਕੀਤੀ ਗਈ ਸਾਰਿਆਂ ਦਾ ਵੇਰਵਾ ਗਵਾਹੀ ’ਚ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ 117 ਨੰਬਰ FIR ਜੋ ਵਿਵਾਦਿਤ ਪੋਸਟਰ ਚਿਪਕਾਉਣ ਨੂੰ ਲੈ ਕੇ ਦਰਜ ਸੀ ਦੇ ਸਬੰਧ ’ਚ ਚਲਾਣ ਨਹੀਂ ਪੇਸ਼ ਕੀਤਾ ਜਾ ਸਕਿਆ ਕਿਉਂਕਿ ਮੁਲਜ਼ਮਾਂ ਵੱਲੋਂ ਹਾਈਕੋਰਟ ’ਚ ਇਕ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਕਿ ਉਸ ਦੇ ਲਿਖਾਈ ਦੇ ਨਮੂਨੇ ਦੋਬਾਰਾ ਨਾ ਲਏ ਜਾਣ ਪਰ ਉਮੀਦ ਹੈ ਕੇ ਅਗਲੀ ਸੁਣਵਾਈ ਦੌਰਾਨ ਅਸੀਂ ਉਸ ਅਰਜ਼ੀ ਨੂੰ ਰੱਦ ਕਰਵਾ ਲਵਾਂਗੇ ਅਤੇ ਉਹ ਵੀ ਚਲਾਣ ਅਦਾਲਤ ਪੇਸ਼ ਹੋ ਜਾਵੇਗਾ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ 25-30 ਲੱਖ ਲਗਾ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਰੰਗ, ਪਰਿਵਾਰ ਨੇ ਕਿਹਾ ਕੀਤਾ ਜਾਵੇ ਡਿਪੋਰਟ
ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੀ ਜਾਣਕਰੀ ਜਿਸ ’ਚ SIT ਨੇ ਮੰਨਿਆ ਸੀ ਕਿ ਉਨ੍ਹਾਂ ਵੱਲੋਂ ਮੁਲਜ਼ਮ ਦੀ ਲਿਖਾਈ ਦਾ ਮਿਲਾਣ ਪੋਸਟਰ ਦੀ ਲਿਖਾਈ ਨਾਲ ਕੀਤਾ ਜਾ ਚੁਕਾ ਹੈ, ਸਬੰਧੀ ਸਫਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ ’ਤੇ ਮਿਲਾਣ ਕਰਵਾਇਆ ਸੀ, ਜੋ ਕਨੂੰਨੀ ਤੌਰ ’ਤੇ ਨਹੀਂ ਪਰ ਜੇਕਰ ਅਦਾਲਤ ਸਾਡੇ ਤੋਂ ਰਿਪੋਰਟ ਮੰਗੇਗੀ ਤਾਂ ਅਸੀਂ ਪੇਸ਼ ਕਰ ਦੇਵਾਂਗੇ ਪਰ ਚਲਾਣ ’ਚ ਉਹ ਰਿਪੋਰਟ ਨਹੀਂ ਲਗਾਈ ਗਈ। ਉਨ੍ਹਾਂ ਦੱਸਿਆ ਕਿ 63 ਨੰਬਰ FIR ’ਚ ਹੀ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ ਹੈ ਜਦਕਿ FIR 128 ਅਤੇ FIR 117 ’ਚ ਡੇਰਾ ਮੁਖੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : 6 ਸਿੱਖ ਰੈਜ਼ੀਮੈਂਟ ’ਚ ਭਰਤੀ ਲਹਿਰਾਗਾਗਾ ਦੇ ਕੁਲਵਿੰਦਰ ’ਤੇ ਅਣਮਨੁੱਖੀ ਤਸ਼ੱਦਦ, ਵਾਇਰਲ ਤਸਵੀਰਾਂ ਨੇ ਉਡਾਏ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਮਰਾਲਾ 'ਚ ਮੁੜ ਭਖੀ ਸਿਆਸਤ, 'ਆਪ' ਦੇ ਸੰਭਾਵੀ ਉਮੀਦਵਾਰਾਂ 'ਚ ਛਿੜੀ 'ਪੋਸਟਰ' ਵਾਰ
NEXT STORY