ਤਰਨਤਾਰਨ, (ਰਾਜੂ)- ਸਥਾਨਕ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਮੇਨ ਰੋਡ ’ਤੇ ਵੈਰੋਵਾਲ ਦੇ ਇਕ ਵਿਅਕਤੀ ਨੇ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਾ ਲਈ ਪਰ ਥੋਡ਼੍ਹਾ ਝੁਲਸਣ ਤੋਂ ਬਾਅਦ ਡਿਊਟੀ ’ਤੇ ਖਡ਼੍ਹੇ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਬਚਾਅ ਲਿਆ ਤੇ ਜਲਦੀ ਹੀ ਸਿਵਲ ਹਸਪਤਾਲ ਤਰਨਤਾਰਨ ਦਾਖਲ ਕਰਵਾ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ। ਸਡ਼ਨ ਵਾਲੇ ਵਿਅਕਤੀ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵੈਰੋਵਾਲ ਵਜੋਂ ਹੋਈ। ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨੂੰ ਦੱਸਦੇ ਹੋਏ ਪਰਮਜੀਤ ਸਿੰਘ ਨੇ ਕਿਹਾ ਕਿ ਮੈਂ ਇਹ ਕੰਮ ਵੈਰੋਵਾਲ ਦੇ ਐੱਸ. ਐੱਚ. ਓ. ਤੋਂ ਦੁਖੀ ਹੋ ਕੇ ਕੀਤਾ ਹੈ। ਮੇਰੇ ਭਤੀਜੇ ਨੂੰ ਪਿਛਲੇ ਦਿਨੀਂ ਅਗਵਾ ਕੀਤਾ ਗਿਆ ਸੀ, ਜਿਸ ਨੂੰ ਲੱਭਣ ਲਈ ਐੱਸ. ਐੱਚ. ਓ. ਮੇਰੇ ਕੋਲੋਂ ਖਰਚਾ ਮੰਗਦਾ ਸੀ ਅਤੇ ਇਸ ਮਾਮਲੇ ’ਚ ਜਾਣਬੁੱਝ ਕੇ ਮੇਰਾ ਨਾਂ ਘਸੀਟ ਰਿਹਾ ਸੀ।
ਕੀ ਕਹਿਣਾ ਹੈ ਐੱਸ. ਪੀ. ਡੀ. ਦਾ :ਇਸ ਸਬੰਧੀ ਐੱਸ. ਪੀ. ਡੀ. ਤਿਲਕ ਰਾਜ ਨੇ ਕਿਹਾ ਕਿ ਪਰਮਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਆਪਣੇ ਆਪ ਨੂੰ ਅੱਗ ਲਾਈ ਹੈ ਤੇ ਸਾਡੇ ਮੁਲਾਜ਼ਮਾਂ ਨੇ ਉਸ ਨੂੰ ਬਚਾਅ ਕੇ ਹਸਪਤਾਲ ਤਰਨਤਾਰਨ ਦਾਖਲ ਕਰਵਾਇਆ ਹੈ। ਉਸ ਵੱਲੋਂ ਐੱਸ. ਐੱਚ. ਓ. ’ਤੇ ਲਾਏ ਗਏ ਸਾਰੇ ਦੋਸ਼ ਬੇ-ਬੁਨਿਆਦ ਹਨ। ਉਨ੍ਹਾਂ ਦੀ ਕੋਈ ਆਪਣੀ ਨਿੱਜੀ ਰੰਜਿਸ਼ ਹੈ।
ਸਾਰੇ ਦੋਸ਼ ਬੇ-ਬੁਨਿਆਦ : ਐੱਸ. ਐੱਚ. ਓ. : ਐੱਸ. ਐੱਚ. ਓ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਭਤੀਜੇ ਦੇ ਅਗਵਾ ਦੇ ਮਾਮਲੇ ’ਚ ਉਸ ਨੂੰ ਕੋਈ ਤੰਗ ਪ੍ਰੇਸ਼ਾਨ ਨਹੀਂ ਕੀਤਾ, ਨਾ ਹੀ ਇਸ ਦੇ ਘਰ ਰੇਡ ਕੀਤੀ, ਨਾ ਹੀ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ। ਉਸ ਵੱਲੋਂ ਲਾਏ ਗਏ ਸਾਰੇ ਦੋਸ਼ ਬੇ-ਬੁਨਿਆਦ ਹਨ।
ਨਸ਼ੇ ਵਾਲੇ ਪਦਾਰਥਾਂ ਸਣੇ 4 ਗ੍ਰਿਫਤਾਰ
NEXT STORY