ਗੁਰਦਾਸਪੁਰ/ਬਹਾਵਲਪੁਰ (ਵਿਨੋਦ)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸਬਾ ਬਹਾਵਲਪੁਰ ’ਚ ਇਕ ਮੁਸਲਿਮ ਵਿਅਕਤੀ ਨੇ ਮਾਮੂਲੀ ਝਗੜੇ ਕਾਰਨ ਇਕ ਈਸਾਈ ਭਾਈਚਾਰੇ ਦੇ ਵਿਅਕਤੀ ’ਤੇ ਪੈਟਰੋਲ ਪਾ ਕੇ ਉਸ ਨੂੰ ਜ਼ਿੰਦਾ ਸਾੜ ਕੇ ਮਾਰ ਦੇਣ ਦੀ ਅਸਫਲ ਕੋਸ਼ਿਸ਼ ਕੀਤੀ। ਇਸ ਘਟਨਾ ਵਿਚ ਈਸਾਈ ਵਿਅਕਤੀ ਦਾ ਚਿਹਰਾ ਅਤੇ ਧੌਣ ਬੁਰੀ ਤਰ੍ਹਾਂ ਝੁਲਸ ਗਈ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਈਸਾਈ ਵਕੀਲ ਲਜ਼ਾਰ ਅੱਲ੍ਹਾ ਰੱਖਾ ਨੇ ਦੱਸਿਆ ਕਿ ਪੰਜਾਬ ਸੂਬੇ ਦੇ ਬਹਾਵਲਪੁਰ ਸ਼ਹਿਰ ਦੇ 36 ਸਾਲਾ ਜ਼ਾਹਿਦ ਮੌਰਿਸ, ਜੋ ਕਿ 2 ਬੱਚਿਆਂ ਦਾ ਪਿਤਾ ਹੈ, ’ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਨੇੜਲੇ ਬਾਜ਼ਾਰ ਤੋਂ ਸਾਮਾਨ ਖਰੀਦਣ ਜਾ ਰਿਹਾ ਸੀ। ਹਮਲਾਵਰ ਅਲੀ ਅਜ਼ਹਰ ਨਿਵਾਸੀ ਬਹਾਵਲਪੁਰ ਨੇ ਮੌਰਿਸ ਨੂੰ ਸੜਕ ’ਤੇ ਰੋਕਿਆ, ਉਸ ਨੂੰ ਗਾਲ੍ਹਾਂ ਕੱਢੀਆਂ, ਉਸ ’ਤੇ ਪੈਟਰੋਲ ਪਾਇਆ ਅਤੇ ਅੱਗ ਲਾ ਦਿੱਤੀ। ਮੌਰਿਸ ਦੇ ਚਿਹਰੇ ਅਤੇ ਧੌਣ ’ਤੇ ਡੂੰਘੇ ਜ਼ਖ਼ਮ ਹੋਏ ਹਨ।
ਪੁਤਿਨ-ਜ਼ੇਲੇਂਸਕੀ ਦੀ ਨਫ਼ਰਤ ਕਾਰਨ ਰਾਹ ਮੁਸ਼ਕਲ, ਪਰ ਜੰਗਬੰਦੀ ਬਹੁਤ ਨੇੜੇ.. : ਡੋਨਾਲਡ ਟਰੰਪ
NEXT STORY