ਖਰੜ (ਸ਼ਸ਼ੀ, ਅਮਰਦੀਪ, ਰਣਬੀਰ) : ਨਜ਼ਦੀਕੀ ਪਿੰਡ ਪੀਰ ਸੁਹਾਣੇ ਦੇ ਵਸਨੀਕ ਦੀਦਾਰ ਸਿੰਘ ਨੇ ਆਪਣੀ ਧੀ ਦੇ ਸੁਹਰੇ ਪਰਿਵਾਰ ਵਲੋਂ ਤੰਗ-ਪਰੇਸ਼ਾਨ ਕਰਨ ਕਾਰਨ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ, ਜਿਸ ਦੀ ਬੀਤੇ ਦਿਨ ਪੀ. ਜੀ. ਆਈ. ਚੰਡੀਗੜ੍ਹ ਵਿਖੇ ਮੌਤ ਹੋ ਗਈ। ਪਰਿਵਾਰ ਵਲੋਂ ਡੀ. ਐੱਸ. ਪੀ. ਖਰੜ ਦੇ ਦਫ਼ਤਰ ਅੱਗੇ ਲਾਸ਼ ਰੱਖ ਕੇ ਧਰਨਾ ਦਿੱਤਾ ਗਿਆ ਅਤੇ ਜ਼ਿੰਮੇਵਾਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਇਸ ਸਬੰਧੀ ਮ੍ਰਿਤਕ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੀ ਧੀ ਕਮਲਪ੍ਰੀਤ ਕੌਰ ਦਾ ਵਿਆਹ ਅਭਿਜੀਤ ਸਿੰਘ ਵਾਸੀ ਬੜੌਦੀ ਨਾਲ 2020 'ਚ ਹੋਇਆ ਸੀ ਪਰ ਉਸ ਨੂੰ ਉਸ ਦਾ ਪਤੀ, ਸਹੁਰਾ ਅਤੇ ਸੱਸ ਸ਼ੁਰੂ ਤੋਂ ਹੀ ਤੰਗ-ਪਰੇਸ਼ਾਨ ਕਰਦੇ ਸਨ। 16 ਨਵੰਬਰ ਨੂੰ ਵੀ ਅਭਿਜੀਤ ਸਿੰਘ ਨੇ ਉਨ੍ਹਾਂ ਨੂੰ ਫੋਨ ਕੀਤਾ ਕਿ ਉਹ ਧੀ ਨੂੰ ਆ ਕੇ ਲੈ ਜਾਣ, ਨਹੀਂ ਤਾਂ ਮੈਂ ਇਸ ਨੂੰ ਮਾਰ ਦੇਣਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ Highways 'ਤੇ ਲਾਏ ਧਰਨੇ ਬਾਰੇ ਕਿਸਾਨਾਂ ਦਾ CM ਮਾਨ ਨੂੰ ਜਵਾਬ, ਜਾਣੋ ਕੀ ਬੋਲੇ
ਜਦੋਂ ਉਹ ਪਿੰਡ ਬੜੌਦੀ ਪਹੁੰਚੇ ਤਾਂ ਉਸ ਦਾ ਜਵਾਈ ਉਨ੍ਹਾਂ ਨਾਲ ਗਾਲ੍ਹੀ-ਗਲੋਚ ਕਰਨ ਲੱਗ ਪਿਆ ਅਤੇ ਉਸ ਦੇ ਸਿਰ 'ਚ ਡੰਡਾ ਮਾਰਿਆ। ਉਸ ਨੂੰ ਸਿਵਲ ਹਸਪਤਾਲ ਕੁਰਾਲੀ ਦਾਖ਼ਲ ਕਰਵਾਇਆ ਗਿਆ, ਜਿਥੋਂ ਬੀਤੇ ਦਿਨ ਉਸ ਦੀ ਛੁੱਟੀ ਹੋਈ ਸੀ। ਜਦੋਂ ਉਹ ਪੀਰ ਸੁਹਾਣੇ ਆਏ ਤਾਂ ਦੀਦਾਰ ਸਿੰਘ ਉੱਥੇ ਨਹੀਂ ਸੀ। ਜਦੋਂ ਉਸ ਦੀ ਭਾਲ ਕੀਤੀ ਤਾਂ ਉਹ ਅਕਾਲਗੜ੍ਹ ਗੁਰਦੁਆਰੇ ਦੀ ਸਾਈਡ ’ਤੇ ਪਿਆ ਮਿਲਿਆ ਅਤੇ ਕਹਿਣ ਲੱਗਿਆ ਕਿ ਉਸ ਦੀ ਧੀ ਨੂੰ ਉਸ ਦਾ ਪਤੀ ਅਤੇ ਸੱਸ-ਸਹੁਰਾ ਤੰਗ-ਪਰੇਸ਼ਾਨ ਕਰਦੇ ਹਨ, ਇਸ ਲਈ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਦੀਦਾਰ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਖਰੜ, ਫਿਰ ਸੈਕਟਰ-16 ਤੇ ਉਸ ਤੋਂ ਬਾਅਦ ਪੀ. ਜੀ. ਆਈ ਲਿਆਂਦਾ ਗਿਆ, ਜਿੱਥੇ ਉਸ ਦੀ ਸਵੇਰੇ ਮੌਤ ਹੋ ਗਈ।
ਇਹ ਵੀ ਪੜ੍ਹੋ : ਅੱਜ ਦੋਹਰੀ ਮੁਸੀਬਤ 'ਚ ਫਸਣਗੇ ਪੰਜਾਬੀ, ਘਰੋਂ ਨਿਕਲਣਾ ਹੋਵੇਗਾ ਮੁਸ਼ਕਲ, ਆ ਗਈ ਵੱਡੀ ਖ਼ਬਰ
ਕੁਲਦੀਪ ਕੌਰ ਨੇ ਦੋਸ਼ ਲਾਇਆ ਹੈ ਕਿ ਮੇਰੇ ਪਤੀ ਨੇ ਜਵਾਈ ਅਤੇ ਉਸ ਦੇ ਪਰਿਵਾਰ ਤੋਂ ਤੰਗ ਹੋ ਕੇ ਇਹ ਕਦਮ ਚੁੱਕਿਆ ਹੈ ਕਿਉਂਕਿ ਉਹ ਧੀ ਤੋਂ ਦਾਜ ਦੀ ਮੰਗ ਕਰਦੇ ਸਨ। ਘੜੂੰਆਂ ਪੁਲਸ ਨੇ ਅਭਿਜੀਤ ਸਿੰਘ, ਉਸ ਦੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਗੁਰਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦਾ ਪਰਿਵਾਰ ਲਾਸ਼ ਲੈਣ ਲਈ ਆਇਆ ਸੀ। ਉਨ੍ਹਾਂ ਲਾਸ਼ ਐਂਬੂਲੈਂਸ ਵਿਚ ਰੱਖ ਕੇ ਡੀ. ਐੱਸ. ਪੀ. ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸੇ ਦੌਰਾਨ ਖਰੜ ਦੇ ਡੀ. ਐੱਸ. ਪੀ. ਕਰਨ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਮੁਲਜ਼ਮਾਂ ਨੂੰ ਫੜ੍ਹਨ ਲਈ 2-3 ਟੀਮਾਂ ਲਾਈਆਂ ਗਈਆਂ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਦੇਵ ਐਪ ਮਾਮਲੇ 'ਚ ਪੰਜਾਬ ਦੇ 4 ਹੋਰ ਵਿਅਕਤੀਆਂ ਦੇ ਵੀ ਨਾਂ ਸ਼ਾਮਲ, ਕਰੀਬੀ ਸਹਿਮੇ
NEXT STORY