ਚੰਡੀਗੜ੍ਹ : ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਸਰਕਾਰ ’ਤੇ ਵੱਡਾ ਹਮਲਾ ਬੋਲਿਆ ਹੈ। ਸੁਖਬੀਰ ਨੇ ਕਿਹਾ ਹੈ ਕਿ ਜਿਹੜਾ ਬਦਲਾਅ ਪੰਜਾਬ ਵਿਚ ਅੱਜ ਦੇਖਣ ਨੂੰ ਮਿਲ ਰਿਹਾ ਹੈ ਪੰਜਾਬੀਆਂ ਨੇ ਅਜਿਹੇ ਬਦਲਾਅ ਦੀ ਮੰਗ ਨਹੀਂ ਕੀਤੀ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸਭ ਤੋਂ ਖ਼ੁਸ਼ਹਾਲ ਸੂਬੇ ਪੰਜਾਬ ’ਚ ਕਤਲਾਂ, ਗੈਂਗਵਾਰ ਅਤੇ ਧਾਰਮਿਕ ਝੜਪਾਂ ਨੂੰ ਦੇਖ ਕੇ ਮਨ ਬਹੁਤ ਦੁਖੀ ਹੈ। ਇਸ ਨਾਲ ਨਿਵੇਸ਼ਕਾਂ ਅਤੇ ਪੰਜਾਬ ਦੀ ਪ੍ਰਤਿਭਾ ਲਈ ਨਤੀਜੇ ਬਹੁਤ ਘਾਤਕ ਹੋਣਗੇ। ਪੰਜਾਬੀਆਂ ਨੇ ਇਸ ਤਰ੍ਹਾਂ ਦੇ ਬਦਲਾਅ ਦੀ ਮੰਗ ਨਹੀਂ ਕੀਤੀ ਸੀ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ, ਸੁੱਖਾ ਕਾਹਲੋਂ, ਰੌਮੀ ਹਾਂਗਕਾਂਗ, ਗੌਂਡਰ ਵਰਗਿਆਂ ਲਈ ਟ੍ਰੇਨਿੰਗ ਕੇਂਦਰ ਬਣੀ ਰਹੀ ਨਾਭਾ ਦੀ ਸਕਿਓਰਿਟੀ ਜੇਲ
ਸੁਖਬੀਰ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਦੇ ਬਣ ਗਏ ਹਨ, ਆਏ ਦਿਨ ਕਤਲ ਹੋ ਰਹੇ ਹਨ, ਕਿਤੇ ਗੈਂਗਵਾਰ ਹੋ ਰਹੀ ਹੈ, ਕਿਤੇ ਧਾਰਮਿਕ ਝੜਪਾਂ ਹੋ ਰਹੀਆਂ ਹਨ, ਇਸ ਨੂੰ ਦੇਖ ਕੇ ਦੁੱਖ ਲੱਗਦਾ ਹੈ ਕਿ ਜਿਹੜਾ ਸੂਬਾ ਕਿਸੇ ਸਮੇਂ ਸਭ ਤੋਂ ਖ਼ੁਸ਼ਹਾਲ ਸੀ, ਅੱਜ ਉਸ ਦਾ ਕੀ ਹਾਲ ਹੈ।
ਇਹ ਵੀ ਪੜ੍ਹੋ : ਮਨਪ੍ਰੀਤ ਮੰਨਾ ਕਤਲ ਕਾਂਡ, ਮਲੋਟ ਪੁਲਸ ਨੇ ਸ਼ੂਟਰ ਰਾਜਨ ਜਾਟ ਨੂੰ ਲਿਆ ਪ੍ਰੋਡਕਸ਼ਨ ਰਿਮਾਂਡ ’ਤੇ
ਦੱਸਣਯੋਗ ਹੈ ਕਿ ਅੱਜ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂ ਰਹੇ ਜੋੜੇ ਨੂੰ ਲੁੱਟਣ ਖ਼ਾਤਰ ਗੋਲੀਆਂ ਮਾਰ ਦਿੱਤੀਆਂ ਗਈਆਂ, ਇਸ ਘਟਨਾ ਵਿਚ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਪਤਨੀ ਅਤੇ ਬੱਚੇ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਵਿਰੋਧੀਆਂ ਵਲੋਂ ਪੰਜਾਬ ਸਰਕਾਰ ਅਤੇ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਵੱਡੇ ਸਵਾਲ ਖ਼ੜ੍ਹੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਜੁਲਾਈ ਦੇ ਪਹਿਲੇ ਹਫ਼ਤੇ ਹੋ ਸਕਦੈ ਭਗਵੰਤ ਮਾਨ ਕੈਬਨਿਟ ਦਾ ਵਿਸਤਾਰ, ਇਹ ਵਿਧਾਇਕ ਬਣ ਸਕਦੇ ਨੇ ਮੰਤਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮੁਕੇਰੀਆਂ: ਘਰ ਛੁੱਟੀ ਆ ਰਹੇ ਫ਼ੌਜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
NEXT STORY