ਹਠੂਰ (ਸਰਬਜੀਤ ਭੱਟੀ)- ਅਮਰੀਕਾ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੱਸੂਵਾਲ ਦੇ ਗੁਰਸਿੱਖ ਮੁੰਡੇ ਹਰਜਾਪ ਸਿੰਘ ਦੀ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਹਰਜਾਪ ਸਿੰਘ ਪੁੱਤਰ ਜਸਪ੍ਰੀਤ ਸਿੰਘ ਰਾਜੂ ਆਪਣੇ ਦੋਸਤ ਨਾਲ ਰਾਤ ਨੂੰ ਸਨੀਸਾਈਡ ਐਵੇਨਿਊ 'ਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਇਕ ਦੋਸਤ ਦੀ ਜਨਮ ਦਿਨ ਪਾਰਟੀ 'ਚ ਸ਼ਾਮਲ ਹੋਣ ਜਾ ਰਿਹਾ ਸੀ ਕਿ ਇਕ ਡਿਲੀਵਰੀ ਵੈਨ ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਹਰਜਾਪ ਸਿੰਘ ਤੇ ਉਸ ਦੇ ਦੋਸਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਆ ਗਈ ਹੱਡ ਚੀਰਵੀਂ ਠੰਡ ! ਹੁਣ ਪੈਣਗੇੇ 'ਕੋਹਰੇ', IMD ਨੇ ਜਾਰੀ ਕਰ'ਤਾ Alert
ਜ਼ਿਕਰਯੋਗ ਹੈ ਕਿ ਹਰਜਾਪ ਸਿੰਘ ਦੇ ਪਿਤਾ ਜਸਪ੍ਰੀਤ ਸਿੰਘ ਰਾਜੂ ਵਾਸੀ ਬੱਸੂਵਾਲ ਪਿਛਲੇ ਕਈ ਸਾਲਾਂ ਤੋਂ ਪਰਿਵਾਰ ਸਮੇਤ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਖੇ ਰਹਿ ਰਿਹਾ ਹੈ ਅਤੇ ਹਰਜਾਪ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਜਸਪ੍ਰੀਤ ਸਿੰਘ ਰਾਜੂ ਦੇ ਅਤਿ ਕਰੀਬੀ ਨਰਿੰਦਰ ਸਿੰਘ ਨੀਟਾ ਨੇ ਦੱਸਿਆ ਕਿ ਹਰਜਾਪ ਸਿੰਘ ਸਾਬਤ ਸੂਰਤ ਗੁਰਸਿੱਖ ਲੜਕਾ ਸੀ, ਜੋ ਡੇਢ ਕੁ ਸਾਲ ਪਹਿਲਾਂ ਆਪਣੇ ਮਾਪਿਆਂ ਨਾਲ ਆਪਣੇ ਪਿੰਡ ਬੱਸੂਵਾਲ ਆ ਕੇ ਗਿਆ ਹੈ। ਉਸ ਨੂੰ ਸਿੱਖੀ ਅਤੇ ਗੁਰਬਾਣੀ ਦਾ ਕਾਫੀ ਗਿਆਨ ਸੀ। ਉਨ੍ਹਾਂ ਕਿਹਾ ਕਿ ਹਰਜਾਪ ਸਿੰਘ ਦੀ ਇਸ ਦੁੱਖ਼ਭਰੀ ਖ਼ਬਰ ਨਾਲ ਪਿੰਡ ਬੱਸੂਵਾਲ ਤੇ ਇਲਾਕੇ ਭਰ 'ਚ ਸੋਗ ਦੀ ਲਹਿਰ ਫੈਲ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ 'ਚ ਰੌਸ਼ਨ ਕੀਤਾ ਨਾਂ, ਆਸਟ੍ਰੇਲੀਅਨ ਆਰਮੀ 'ਚ ਹਾਸਲ ਕੀਤਾ ਵੱਡਾ ਮੁਕਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੀ ਧੀ ਨੇ ਵਿਦੇਸ਼ 'ਚ ਰੌਸ਼ਨ ਕੀਤਾ ਨਾਂ, ਆਸਟ੍ਰੇਲੀਅਨ ਆਰਮੀ 'ਚ ਹਾਸਲ ਕੀਤਾ ਵੱਡਾ ਮੁਕਾਮ
NEXT STORY