ਦੀਨਾਨਗਰ (ਗੋਰਾਇਆ)- ਵਿਦੇਸ਼ੀ ਧਰਤੀ 'ਤੇ ਵੀ ਬਹੁਤ ਸਾਰੇ ਪੰਜਾਬੀ ਨੌਜਵਾਨ ਸਫਲਤਾ ਦੀਆਂ ਕਹਾਣੀਆਂ ਲਿਖ ਚੁੱਕੇ ਹਨ। ਅਜਿਹੀ ਹੀ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਦੀ ਪੰਜਾਬੀ ਧੀ ਆਸਟ੍ਰੇਲੀਆ ਦੀ ਧਰਤੀ 'ਤੇ ਜਾ ਕੇ ਆਪਣੀ ਕਾਬਲੀਅਤ ਦੀ ਬਦੌਲਤ ਆਸਟ੍ਰੇਲੀਅਨ ਆਰਮੀ ਵਿੱਚ ਲੈਫਟੀਨੈਂਟ ਦੇ ਅਹੁਦੇ 'ਤੇ ਜਾ ਪਹੁੰਚੀ ਹੈ।
ਗੁਰਦਾਸਪੁਰ ਦੇ ਨਜ਼ਦੀਕੀ ਨਵਾਂ ਪਿੰਡ ਬਹਾਦੁਰ ਦੀ ਰਹਿਣ ਵਾਲੀ ਗੁਰਪ੍ਰੀਤ 2014 ਵਿੱਚ ਸੈਨਿਕ ਸਕੂਲ ਗੁਰਦਾਸਪੁਰ ਵਿੱਚ ਬਾਰ੍ਹਵੀਂ ਕਰਨ ਬਾਅਦ ਤੋਂ ਆਪਣੇ ਤਾਇਆ ਜੀ ਕੋਲ ਆਸਟ੍ਰੇਲੀਆ ਚਲੀ ਗਈ ਸੀ। ਉੱਥੇ ਉਸ ਨੇ ਅਕਾਊਂਟਸ ਵਿੱਚ ਗ੍ਰੈਜੂਏਸ਼ਨ ਕੀਤੀ। ਪਰ ਫੌਜੀ ਪਿਤਾ ਦੀ ਧੀ ਹੋਣ ਕਾਰਨ ਉਸ ਦਾ ਸੁਪਨਾ ਫੌਜ ਵਿੱਚ ਜਾਣ ਦਾ ਸੀ।
ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਆਸਟ੍ਰੇਲੀਅਨ ਆਰਮੀ ਵਿੱਚ ਕਲਰਕ ਦੇ ਤੌਰ 'ਤੇ ਭਰਤੀ ਹੋ ਗਈ ਤੇ ਆਪਣੀ ਕਾਬਲੀਅਤ ਦੀ ਬਦੌਲਤ ਚਾਰ ਸਾਲਾਂ ਵਿੱਚ ਹੀ ਟੈਸਟ ਪਾਸ ਕਰਦੀ ਹੋਈ ਲੈਫਟੀਨੈਂਟ ਬਣ ਗਈ ਹੈ। ਉਸ ਦੀ ਇਸ ਸਫਲਤਾ 'ਤੇ ਪਿੰਡ ਵਿੱਚ ਰਹਿਣ ਵਾਲੇ ਉਸ ਦੇ ਪਰਿਵਾਰ ਸਮੇਤ ਪੂਰੇ ਪਿੰਡ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਤੇ ਸਰਪੰਚ ਸਮੇਤ ਪੂਰੀ ਪੰਚਾਇਤ ਅਤੇ ਪਿੰਡ ਦੇ ਲੋਕ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਆ ਰਹੇ ਹਨ।
ਉੱਥੇ ਹੀ ਪਿੰਡ ਦੇ ਪੰਚ ਅਤੇ ਨੌਜਵਾਨ ਸੱਭਿਆਚਾਰਕ ਕਲੱਬ ਵੱਲੋਂ ਪਿੰਡ ਆਉਣ ਤੇ ਇਸ ਹੋਣਹਾਰ ਪੰਜਾਬੀ ਧੀ ਗੁਰਪ੍ਰੀਤ ਨੂੰ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਨਾਲ ਜਿੱਥੇ ਜ਼ਿਲ੍ਹਾ ਗੁਰਦਾਸਪੁਰ ਦਾ ਮਾਣ ਵਧਿਆ ਹੈ, ਉਥੇ ਹੀ ਇਹ ਪੂਰੇ ਪੰਜਾਬ ਲਈ ਵੀ ਇੱਕ ਮਾਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ- ਆ ਗਈ ਹੱਡ ਚੀਰਵੀਂ ਠੰਡ ! ਹੁਣ ਪੈਣਗੇੇ 'ਕੋਹਰੇ', IMD ਨੇ ਜਾਰੀ ਕਰ'ਤਾ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਿਆਨੀ ਹਰਪ੍ਰੀਤ ਸਿੰਘ ਅਹੁਦੇ ਤੋਂ ਫਾਰਗ, ਬੇਹੋਸ਼ ਹੋਏ ਡੱਲੇਵਾਲ, ਜਾਣੋਂ ਅੱਜ ਦੀਆਂ TOP-10 ਖਬਰਾਂ
NEXT STORY