ਨੂਰਪੁਰ ਬੇਦੀ (ਕੁਲਦੀਪ ਸ਼ਰਮਾ) : ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਦਲਿਤ ਵਜੀਫਿਆਂ ਦਾ ਮੁੱਦਾ ਹਾਲੇ ਠੰਡਾ ਨਹੀਂ ਹੋਇਆ ਸੀ ਕਿ ਹੁਣ ਜੰਗਲਾਤ ਵਿਭਾਗ ਵਲੋਂ ਕਰੋੜਾਂ ਦੇ ਜ਼ਮੀਨੀ ਘਪਲੇ ਕਾਰਣ ਮੰਤਰੀ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਹੋਣ ਜਾ ਰਿਹਾ ਹੈ। ਜੰਗਲਾਤ ਵਿਭਾਗ ਵਲੋਂ ਰੂਪਨਗਰ ਜ਼ਿਲ੍ਹੇ ਵਿਚ ਕੌਡੀਆਂ ਦੇ ਭਾਅ ਵਿਕਣ ਵਾਲੀ ਅਰਧ ਪਹਾੜੀ ਅਤੇ ਜੰਗਲੀ ਜ਼ਮੀਨ ਨੂੰ ਲੱਖਾਂ ਰੁਪਏ ਵਿਚ ਖਰੀਦ ਕੇ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੰਜਾਬ ਵਣ ਵਿਭਾਗ ਵਲੋਂ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਕਰੂਰਾ ਵਿਖੇ ਲੰਘੀ 1 ਸਤੰਬਰ 2020 ਨੂੰ 54 ਏਕੜ ਅਤੇ 8 ਮਰਲੇ ਅਰਧ ਪਹਾੜੀ ਖੇਤਰ 'ਚ ਸਥਿਤ ਜੰਗਲੀ ਖੇਤਰ ਦੀ ਜ਼ਮੀਨ ਦੋ ਵੱਖ-ਵੱਖ ਰਜਿਸਟਰੀਆਂ ਰਾਹੀਂ 5 ਕਰੋੜ 35 ਲੱਖ 9500 ਰੁਪਏ 'ਚ ਖਰੀਦੀ ਗਈ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਸ ਜ਼ਮੀਨ ਦਾ ਸਰਕਾਰੀ ਰੇਟ ਸਿਰਫ 90 ਹਜ਼ਾਰ ਰੁਪਏ ਪ੍ਰਤੀ ਏਕੜ ਹੈ, ਉਸ ਨੂੰ ਪੰਜਾਬ ਦੇ ਵਣ ਵਿਭਾਗ ਵਲੋਂ 9.90 ਲੱਖ ਪ੍ਰਤੀ ਏਕੜ 'ਚ ਖਰੀਦਿਆ ਗਿਆ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਗੂੰਜਿਆ ਸਿੱਧੂ ਦਾ ਚਪੇੜ ਵਾਲਾ ਬਿਆਨ, ਮੰਤਰੀਆਂ ਤੇ ਵਿਧਾਇਕਾਂ ਨੇ ਥਾਪੜੇ ਮੇਜ
ਜਾਂਚ ਕਰਨ 'ਤੇ ਪਾਇਆ ਗਿਆ ਹੈ ਕਿ ਕਰੂਰਾ ਪਿੰਡ ਦੇ ਜੰਗਲੀ ਰਕਬੇ ਦੀ ਆਮ ਕੀਮਤ 90 ਹਜ਼ਾਰ ਤੋਂ 2 ਲੱਖ ਤੋਂ ਵੱਧ ਨਹੀਂ ਹੈ। ਫਿਰ ਪੰਜਾਬ ਸਰਕਾਰ ਨੂੰ ਇਹ ਕੌਡੀਆਂ ਦੇ ਭਾਅ ਵਿਕਣ ਵਾਲੀ ਜ਼ਮੀਨ ਨੂੰ 9.90 ਲੱਖ ਪ੍ਰਤੀ ਏਕੜ ਖਰੀਦਣ ਦੀ ਕੀ ਮਜ਼ਬੂਰੀ ਸੀ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਇਹ ਜ਼ਮੀਨ ਵਸੀਕਾ ਨੰਬਰ 560 ਅਤੇ 561 ਮਿਤੀ 1 ਸਤੰਬਰ 2020 ਨੂੰ ਵੱਖ-ਵੱਖ 2 ਰਜਿਸਟਰੀਆਂ ਰਾਹੀਂ ਖਰੀਦੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਸਰਕਾਰੀ ਸੌਦੇ ਨੂੰ ਹਿਮਾਚਲ ਦੇ ਇਕ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਉਸ ਦੇ ਭਰਾ ਵਲੋਂ ਵੇਚਿਆ ਗਿਆ ਹੈ। ਵਣ ਵਿਭਾਗ ਪੰਜਾਬ ਨੇ ਇਹ ਜ਼ਮੀਨ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਅਤੇ ਉਸ ਦੇ ਭਰਾ ਅਮਰਿੰਦਰ ਸਿੰਘ ਭਿੰਡਰ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਤੋਂ ਖਰੀਦੀ ਹੈ। ਇਹ ਵੀ ਪਤਾ ਵੀ ਲੱਗਾ ਹੈ ਕਿ ਉਕਤ ਜੰਗਲੀ ਖੇਤਰ 'ਚ ਲੋਕ ਆਪਣੀ ਨਿੱਜੀ ਮਾਲਕੀ ਦੀ ਜ਼ਮੀਨ ਹਾਲੇ ਵੀ 2 ਤੋਂ 2.50 ਲੱਖ ਰੁਪਏ ਵਿਚ ਵੇਚਣ ਨੂੰ ਤਿਆਰ ਹਨ। ਕੁਝ ਪ੍ਰਾਪਰਟੀ ਡੀਲਰਾਂ ਵਲੋਂ ਹਾਲੇ ਵੀ ਜੰਗਲਾਤ ਵਿਭਾਗ ਨਾਲ ਉਕਤ ਰੇਟ ਤੈਅ ਕਰਕੇ ਲੋਕਾਂ ਤੋਂ ਕੌਡੀਆਂ ਦੇ ਭਾਅ ਜ਼ਮੀਨ ਖਰੀਦਣ ਦੀਆਂ ਸਾਈਆਂ ਦਿੱਤੀਆਂ ਹੋਈਆਂ ਹਨ। ਜੇਕਰ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਕਈ ਅਹਿਮ ਤੱਥ ਸਾਹਮਣੇ ਆ ਸਕਦੇ ਹਨ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖ਼ਿਲਾਫ਼ ਸਿੱਧੂ ਦੀਆਂ ਦਮਦਾਰ ਤਕਰੀਰਾਂ, ਕੈਪਟਨ ਦਾ ਵੀ ਕੀਤਾ ਵਿਰੋਧ
ਜ਼ਿਕਰਯੋਗ ਹੈ ਕਿ 2015-16 'ਚ ਇਸ ਪਿਛੜੇ ਇਲਾਕੇ ਦੇ ਜੰਗਲ 'ਚ ਜ਼ਮੀਨ 90 ਹਜ਼ਾਰ ਰੁਪਏ ਪ੍ਰਤੀ ਏਕੜ ਤਕ ਵਿਕਦੀ ਰਹੀ ਹੈ। ਹੁਣ ਜਦੋਂ ਪੂਰੇ ਪੰਜਾਬ ਵਿਚ ਜ਼ਮੀਨ ਦੇ ਰੇਟ ਹੇਠਾਂ ਡਿੱਗੇ ਹਨ ਤਾਂ ਇਸ ਪਿੱਛੜੇ ਖੇਤਰ 'ਚ ਜੰਗਲਾਤ ਵਿਭਾਗ ਨੂੰ 9.90 ਲੱਖ ਰੁਪਏ ਪ੍ਰਤੀ ਏਕੜ ਜ਼ਮੀਨ ਖਰੀਦਣ ਦੀ ਕੀ ਲੋੜ ਪਈ ਹੈ। ਸਵਾਲ ਉੱਠਦਾ ਹੈ ਕਿ ਜੇਕਰ ਇਸ ਨੀਮ ਪਹਾੜੀ ਖੇਤਰ 'ਚ ਸਥਿਤ ਜੰਗਲੀ ਜ਼ਮੀਨ ਦੀ ਕੀਮਤ 9.90 ਲੱਖ ਰੁਪਏ ਹੈ ਤਾਂ ਪੰਜਾਬ ਸਰਕਾਰ ਨੇ ਇਸ ਜ਼ਮੀਨ ਦਾ ਸਰਕਾਰੀ ਰੇਟ 90 ਹਜ਼ਾਰ ਰੁਪਏ ਹੀ ਕਿਉਂ ਤੈਅ ਕੀਤਾ।
ਇਹ ਵੀ ਪੜ੍ਹੋ : ਆਖਿਰ ਵਿਧਾਨ ਸਭਾ ਦੀ ਕਾਰਵਾਈ 'ਚ ਸ਼ਾਮਲ ਹੋਏ ਨਵਜੋਤ ਸਿੱਧੂ, ਪਿਛਲੀ ਕਤਾਰ 'ਚ ਬੈਠੇ
ਨੂਰਪੁਰ ਬੇਦੀ ਦੀ ਬਜਾਏ ਨਾਇਬ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਨੇ ਕੀਤੀ ਰਜਿਸਟਰੀ
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜਿਸ ਦਿਨ ਇਹ ਮਹਿੰਗੇ ਭਾਅ ਵਾਲੀ ਜ਼ਮੀਨ ਦੀ ਰਜਿਸਟਰੀ ਕੀਤੀ ਗਈ, ਉੇਸ ਦਿਨ ਉਪ ਤਹਿਸੀਲ ਨੂਰਪੁਰ ਬੇਦੀ ਦੇ ਨਾਇਬ ਤਹਿਸੀਲਦਾਰ ਦੀ ਬਜਾਏ ਨਾਇਬ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਨੇ ਨੂਰਪੁਰ ਬੇਦੀ ਵਿਖੇ ਆ ਕੇ ਰਜਿਸਟਰੀ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਇਹ ਡੀਲ ਚੱਲ ਰਹੀ ਸੀ ਤਾਂ ਇਸ ਪਿੰਡ ਦੇ ਪਟਵਾਰ ਹਲਕੇ ਦਾ ਪਟਵਾਰੀ ਵੀ ਬਦਲ ਕੇ ਮਨਪਸੰਦ ਪਟਵਾਰੀ ਨੂੰ ਹਲਕੇ ਦਾ ਚਾਰਜ ਦਿੱਤਾ ਗਿਆ।
ਇਹ ਵੀ ਪੜ੍ਹੋ : ਨਿਵੇਸ਼ ਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ
ਕੀ ਕਹਿਣਾ ਸਾਧੂ ਸਿੰਘ ਧਰਮਸੌਤ ਦਾ
ਇਸ ਮਾਮਲੇ 'ਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਤੁਸੀਂ ਮੈਨੂੰ ਇਸ ਮਾਮਲੇ ਦੇ ਕਾਗਜ਼ ਪੱਤਰ ਭੇਜੋ, ਮੈਂ ਸਾਰੇ ਮਾਮਲੇ ਦੀ ਜਾਂਚ ਕਰਵਾਉਂਦਾ ਹਾਂ।
ਮੰਤਰੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਸੀ.ਬੀ.ਆਈ ਜਾਂਚ ਕਰਵਾਈ ਜਾਵੇ : ਮਜੀਠੀਆ
ਪੰਜਾਬ ਦੇ ਸਾਬਕਾ ਮਾਲ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਣ ਮੰਤਰੀ ਸਾਧੂ ਸਿੰਘ ਧਰਮਸੌਤ ਰਾਹੁਲ ਗਾਂਧੀ ਦਾ ਕਮਾਊ ਪੁੱਤ ਹੈ ਅਤੇ ਸਾਧੂ ਦੇ ਭੇਸ ਵਿਚ ਪਹਿਲਾਂ ਦਲਿਤਾਂ ਦੇ ਵਜ਼ੀਫੇ ਖੁਰਦ-ਬੁਰਦ ਕਰ ਗਿਆ ਅਤੇ ਹੁਣ ਇਸ ਨੇ ਜੰਗਲਾਤ ਵਿਭਾਗ ਨੂੰ ਸਰਕਾਰੀ ਰੇਟ ਤੋਂ 10 ਗੁਣਾ ਵਧੇਰੇ ਮੁੱਲ ਦੀ ਜ਼ਮੀਨ ਖਰੀਦ ਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲਾਇਆ ਹੈ। ਇਸ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਸੀ. ਬੀ. ਆਈ. ਜਾਂਚ ਕਰਵਾਉਣੀ ਚਾਹੀਦੀ ਹੈ।
ਮਾਮਲਾ ਅੱਜ ਵਿਧਾਨ ਸਭਾ 'ਚ ਉਠਾਵਾਂਗੇ : ਅਮਨ ਅਰੋੜਾ
ਇਸ ਸਬੰਧੀ ਜਦੋਂ ਵਿਰੋਧੀ ਧਿਰ ਦੇ ਉਪ ਆਗੂ ਅਮਨ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਅੱਜ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ ਚੁੱਕਣਗੇ। ਉਨ੍ਹਾਂ ਕਿਹਾ ਕਿ ਵਣ ਮੰਤਰੀ ਸਾਧੂ ਸਿੰਘ ਧਰਮਸੌਤ ਪੰਜਾਬ ਨੂੰ ਲੁੱਟਣ 'ਚ ਲੱਗਾ ਹੋਇਆ ਹੈ। ਪਹਿਲਾਂ ਵਜੀਫਿਆ 'ਚ 65 ਕਰੋੜ ਦਾ ਚੂਨਾ ਲਾਇਆ ਹੁਣ ਇਸ ਜ਼ਮੀਨੀ ਮਾਮਲੇ 'ਚ ਕਰੋੜਾਂ ਰੁਪਏ ਦਾ ਚੂਨਾ ਲਾਇਆ ਗਿਆ ਹੈ।
40 ਫ਼ੀਸਦੀ ਸਿਖਿਆਰਥੀ 18 ਸਾਲ ਤੋਂ ਘੱਟ ਉਮਰ 'ਚ ਹੀ ਸ਼ੁਰੂ ਕਰ ਦਿੰਦੇ ਨੇ ਨਸ਼ਿਆਂ ਦਾ ਸੇਵਨ : ਰਿਪੋਰਟ (ਵੀਡੀਓ)
NEXT STORY