ਸਾਦਿਕ (ਪਰਮਜੀਤ) - ਸਾਦਿਕ ਦੀ ਜੰਡ ਸਾਹਿਬ ਵਾਲੀ ਸੜਕ 'ਤੇ ਅੱਜ ਤੜਕਸਾਰ 1 ਕੱਪੜੇ ਦੀ ਦੁਕਾਨ ’ਚੋਂ ਲੱਖਾਂ ਰੁਪਏ ਦੇ ਕੱਪੜੇ ਦੀ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਔਰਤਾਂ ਦੇ ਇਕ ਝੁੰਡ ਨੇ ਦੁਕਾਨ ਦਾ ਸ਼ਟਰ ਤੋੜ ਕੇ ਸਵੇਰੇ 5 ਵਜੇ ਤੋਂ ਸਾਢੇ ਪੰਜ ਵਜੇ ਤੱਕ ਚੋਰੀ ਦੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ, ਜਿਸ ਦੌਰਾਨ ਉਹ ਲੱਖਾਂ ਰੁਪਏ ਦੇ ਕੀਮਤੀ ਕੱਪੜੇ ਚੋਰੀ ਕਰਕੇ ਲੈ ਗਈਆਂ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਸੀ.ਸੀ.ਟੀ.ਵੀ ਫੁਟੇਜ਼ ਦੇਖਣ ਤੋਂ ਪਤਾ ਚੱਲਦਾ ਹੈ ਕਿ ਔਰਤਾਂ ਦੇ ਇਸ ਗਿਰੋਹ ਨੇ ਦਿਨ ਸਮੇਂ ਰੇਕੀ ਕੀਤੀ ਸੀ। ਔਰਤਾਂ ਦੇ ਗਲ ’ਚ ਫਾਲਤੂ ਸਾਮਾਨ ਇਕੱਠਾ ਕਰਨ ਵਾਲਿਆਂ ਝੋਲੀਆਂ ਪਾਈਆਂ ਹੋਈਆਂ ਸਨ, ਜਿਸ ਦੇ ਤਹਿਤ ਉਹ ਲੱਖਾਂ ਰੁਪਏ ਦਾ ਕੱਪੜਾ ਲੈ ਕੇ ਫਰਾਰ ਹੋ ਗਈਆਂ। ਪੀੜਤ ਦੁਕਾਨਦਾਰ ਵੇਦ ਪ੍ਰਕਾਸ਼ ਗੱਖੜ ਅਤੇ ਵਪਾਰ ਮੰਡਲ ਸਾਦਿਕ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਤੋਂ 5 ਤੋਂ 8 ਲੱਖ ਰੁਪਏ ਤੱਕ ਦੇ ਕੀਮਤੀ ਸੂਟ ਚੋਰੀ ਹੋਏ ਹਨ। ਦੂਜੇ ਪਾਸੇ ਐਸ.ਆਈ. ਜਗਨਦੀਪ ਕੌਰ ਨੇ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਦੁਕਾਨਦਾਰਾਂ ਦੇ ਬਿਆਨ ਕਲਮਬੰਦ ਕਰ ਲਏ।

ਡਿਊਟੀ 'ਚ ਕੋਤਾਹੀ ਵਰਤਣ 'ਤੇ ਐੱਸ. ਐੱਚ. ਓ. ਸਸਪੈਂਡ, ਪੁਲਸ ਵਿਭਾਗ 'ਚ ਮਚਿਆ ਹੜਕੰਪ
NEXT STORY