ਸੁਲਤਾਨਪੁਰ ਲੋਧੀ (ਅਸ਼ਵਨੀ): ਪਾਰਲੀਮੈਂਟ ਦੇ ਸਰਦ ਰੁੱਤ ਸ਼ੈਸ਼ਨ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲਿਖਤੀ ਸਵਾਲ ਰਾਹੀਂ ਪੰਜਾਬ ਦੇ ਗੰਭੀਰ ਮੁੱਦਿਆ ਨੂੰ ਉਭਾਰਿਆ। ਉਨ੍ਹਾਂ ਆਪਣੇ ਸਵਾਲ ਰਾਹੀ ਕਿਸਾਨਾਂ ਦੀ ਜ਼ਮੀਨ ਦੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਕੀਤੇ ਟੁਕੜਿਆਂ ਦੇ ਮੁੱਦੇ ਦੀ ਗੰਭੀਰਤਾ ਦੱਸਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਇਹ ਜ਼ਮੀਨ ਦਾ ਟੁਕੜਾ ਨਹੀ ਧਰਤ ਮਾਂ ਹੈ। ਸੰਤ ਸੀਚੇਵਾਲ ਨੇ ਸਰਕਾਰ ਨੂੰ ਪੁੱਛਿਆ ਕਿ ਜਦੋਂ ਨੈਸ਼ਨਲ ਹਾਈਵੇਅ ਲਈ ਕਿਸਾਨਾਂ ਦੀਆਂ ਜ਼ਮੀਨਾਂ ਐਕੁਵਾਇਰ ਕੀਤੀਆਂ ਜਾਂਦੀਆਂ ਹਨ, ਤਾਂ ਨੈਸ਼ਨਲ ਹਾਈਵੇਅ ਹੇਠ ਆਉਣ ਵਾਲੀ ਜ਼ਮੀਨ ਬਹੁਤ ਥਾਵਾਂ ਤੇ ਸੜਕ ਦੇ ਦੋਹਾਂ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਇਹ ਮਸਲਾ ਸਿਰਫ ਪੰਜਾਬ ਲਈ ਹੀ ਨਹੀਂ ਦੇਸ਼ ਦੇ ਕਿਸਾਨਾਂ ਲਈ ਗੰਭੀਰ ਹੈ। ਉਨ੍ਹਾਂ ਪੁੱਛਿਆ ਕਿ ਕਿਸਾਨਾਂ ਨੂੰ ਆਪਣੀ ਬਚੀ ਹੋਈ ਜ਼ਮੀਨ ਤੱਕ ਪਹੁੰਚ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਿਵੇਂ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ-ਨਾਲ ਉਨ੍ਹਾਂ ਬੈਂਕਾਂ ਵਿਚ ਖੇਤਰੀ ਭਾਸ਼ਾ ਵਿਚ ਸੇਵਾਵਾਂ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ ਜਿਸ ਵਿੱਚ ਆਮ ਵਿਅਕਤੀ ਸਹਿਜ਼ ਮਹਿਸੂਸ ਕਰਦਾ ਹੈ ਅਤੇ ਪਿੰਡ ਪੰਚਾਇਤਾਂ ਨੂੰ ਡਿਜ਼ੀਟਲ ਤੌਰ ‘ਤੇ ਜੋੜਨ ਦੇ ਮਾਮਲੇ ਬਾਰੇ ਵੀ ਉਨ੍ਹਾਂ ਨੇ ਪੁੱਛਿਆ। ਨੈਸ਼ਨਲ ਹਾਈਵੇਅ ਮੰਤਰਾਲੇ ਵੱਲੋਂ ਦਿੱਤੇ ਜਵਾਬ ਵਿਚ ਕਿਹਾ ਗਿਆ ਕਿ ਨਵੇਂ ਰਸਤੇ ਬਣਾਉਣ ਦੀ ਬਜਾਏ ਮੌਜੂਦਾ ਸੜਕਾਂ ਦਾ ਵਿਸਤਾਰ ਕੀਤਾ ਜਾਂਦਾ ਹੈ, ਤਾਂ ਜੋ ਕਿਸਾਨਾਂ ਦੀ ਜ਼ਮੀਨ ਘੱਟ ਤੋਂ ਘੱਟ ਟੁਕੜੇ ਹੋਵੇ। ਜਿੱਥੇ ਟੁਕੜੇ ਹੋਣ ਤੋਂ ਪੂਰੀ ਤਰ੍ਹਾਂ ਬਚਣਾ ਸੰਭਵ ਨਹੀਂ, ਉਥੇ ਵਾਹਨ ਅੰਡਰਪਾਸ, ਫੁੱਟ ਓਵਰ ਬ੍ਰਿਜ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਸੇ ਤਰ੍ਹਾਂ ਵਿੱਤ ਮੰਤਰਾਲੇ ਨੇ ਦੱਸਿਆ ਕਿ ਬੈਂਕਾਂ ਨੂੰ ਆਪਣੇ ਖਾਤੇਦਾਰਾਂ ਨੂੰ ਖੇਤਰੀ ਭਾਸ਼ਾ ਵਿਚ ਸੇਵਾਵਾਂ ਅਤੇ ਦਸਤਾਵੇਜ਼ ਮੁਹੱਈਆ ਕਰਨ ਦੀ ਹਦਾਇਤ ਦਿੱਤੀ ਗਈ ਹੈ। ਇਸ ਵਿੱਚ ਬੋਰਡ, ਬੁੱਕਲੈਟ, ਖਾਤਾ ਖੋਲ੍ਹਣ ਦੇ ਫਾਰਮ ਅਤੇ ਹੋਰ ਛਪੇ ਦਸਤਾਵੇਜ਼ ਖੇਤਰੀ ਭਾਸ਼ਾ ਵਿੱਚ ਉਪਲਬਧ ਕਰਵਾਉਣ ਸ਼ਾਮਲ ਹਨ।
ਪੁਤਿਨ ਤੋਂ ਰੂਸੀ ਆਰਮੀ ਵਿਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਦੀ ਕੀਤੀ ਮੰਗ
ਪਾਰਲੀਮੈਂਟ ਦੇ ਸਰਦ ਰੁੱਤ ਦੇ ਪਹਿਲੇ ਦਿਨ ਹੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੂਤਿਨ ਨਾਲ ਭਾਰਤ ਦੌਰੇ ਦੌਰਾਨ ਰੂਸੀ ਆਰਮੀ ਵਿਚ ਫਸੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਦਾ ਮੁੱਦਾ ਉਠਾਉਣ ਦੀ ਮੰਗ ਕੀਤੀ। ਉਨ੍ਹਾਂ ਆਪਣੇ ਪੱਤਰ ਰਾਹੀ ਦੱਸਿਆ ਸੀ ਕਿ ਕਈ ਪਰਿਵਾਰਾਂ ਵੱਲੌਂ ਉਨ੍ਹਾਂ ਨਾਲ ਸੰਪਰਕ ਕਰਕੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ ਸੀ ਤੇ ਹੁਣ ਜਦੋਂ ਰਾਸ਼ਟਰਪਤੀ ਵਾਲਦੀਮੀਰ ਪੂਤਿਨ ਭਾਰਤ ਦੌਰੇ ਤੇ ਹਨ ਤਾਂ ਇਹ ਪਰਿਵਾਰ ਇਸ ਦੌਰੇ ਤੋਂ ਬੇਹੱਦ ਉਮੀਦਾਂ ਜੋੜੀ ਬੈਠੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੀ ਰਿਹਾਈ ਲਈ ਸੰਵੇਦਨਸ਼ੀਲਤਾ ਨਾਲ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਤੌਰ ‘ਤੇ ਭਾਰਤ ਵਾਪਸ ਲਿਆਂਦਾ ਜਾਵੇਗਾ।
ਬਠਿੰਡਾ ਪੁਲਸ ਦਾ ਐਕਸ਼ਨ! ਕਾਰ ਤੋਂ 1.5 ਕਿੱਲੋ ਚਿੱਟਾ ਜ਼ਬਤ, ਦੋ ਨਸ਼ਾ ਤਸਕਰ ਗ੍ਰਿਫ਼ਤਾਰ
NEXT STORY