ਬੰਗਾ, (ਚਮਨ ਲਾਲ/ਰਾਕੇਸ਼)– ਪੀ. ਡਬਲਯੂ. ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਸ਼ਾਖਾ ਵੱਲੋਂ ਸੀਵਰੇਜ ਬੋਰਡ ਵਿਚ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਅਾਂ ਤੋਂ ਤਨਖਾਹ ਨਾ ਮਿਲਣ ਕਾਰਨ ਸਮੂਹ ਵਰਕਰਾਂ ਤੇ ਕਰਮਚਾਰੀਅਾਂ ਨੇ ਅੱਜ ਸਥਾਨਕ ਟਿਊਬਵੈੱਲ ਨੰਬਰ 1 ਦੇ ਦਫਤਰ ਬਾਹਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ।
ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ ਨੇ ਸਮੂਹ ਜਥੇਬੰਦੀ ਨੂੰ ਸੰਬੋਧਨ ਕਰਦਿਅਾਂ ਕਿਹਾ ਕਿ ਅੱਤ ਦੀ ਮਹਿੰਗਾਈ ਵਿਚ ਬਿਨਾਂ ਤਨਖਾਹ ਤੋਂ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਹਫਤੇ ਦੇ ਅੰਦਰ-ਅੰਦਰ ਉਨ੍ਹਾਂ ਦੀਆ ਤਨਖਾਹਾਂ ਜਾਰੀ ਨਾ ਕੀਤੀਅਾਂ ਤਾਂ ਜਿਥੇ ਉਹ ਸਰਕਾਰ ਖਿਲਾਫ ਸੰਘਰਸ਼ ਨੂੰ ਤਿੱਖਾ ਕਰਨਗੇ ਉਥੇ ਹੀ ਉਨ੍ਹਾਂ ਦੀ ਸਮੂਹ ਜਥੇਬੰਦੀ ਵੱਲੋਂ ਉਪ ਮੰਡਲ ਦਫਤਰ ਨਵਾਂਸ਼ਹਿਰ ਅੱਗੇ ਧਰਨਾ ਲਾ ਕੇ ਰੋਸ ਪ੍ਰਗਟਾਵਾ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਸਮੂਹ ਵਿਚ ਦੇਸ ਰਾਜ, ਮਨਮੋਹਣ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ, ਰੇਸ਼ਮ ਸਿੰਘ, ਮਨਜੀਤ ਸਿੰਘ, ਜਗਤਾਰ ਸਿੰਘ, ਮੋਹਨ ਸਿੰਘ ਪੂੰਨੀਆ, ਬਲਵੀਰ ਸਿੰਘ, ਜਗਤਾਰ ਸਿੰਘ ਤੇ ਹੋਰ ਹਾਜ਼ਰ ਸਨ।
ਰਾਏਪੁਰ ਦੇ ਸਰਕਾਰੀ ਰਕਬੇ ’ਚੋਂ ਚੋਰੀ ਕੀਤੇ ਜਾ ਰਹੇ ਨੇ ਖੈਰ ਦੇ ਦਰੱਖਤ
NEXT STORY