ਨਵੀਂ ਦਿੱਲੀ/ਜਲੰਧਰ : ਬਾਲੀਵੁੱਡ ਐਕਟਰ ਸਲਮਾਨ ਖਾਨ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣ ਵਿਚ ਭਾਰਤੀ ਜਨਤਾ ਪਾਰਟੀ ਲਈ ਪ੍ਰਚਾਰ ਕਰਨਗੇ। ਸਲਮਾਨ ਦੇ ਪ੍ਰਚਾਰ ਲਈ ਮਿਜ਼ੋਰਮ ਵਿਚ 28 ਨਵੰਬਰ ਦੀ ਤਾਰੀਕ ਤੈਅ ਕੀਤੀ ਗਈ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ ਵਲੋਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਸਲਮਾਨ ਖਾਨ ਦਾ ਨਾਂ ਨਹੀਂ ਹੈ ਪਰ ਸੂਬੇ ਵਿਚ ਭਾਜਪਾ ਦੀ ਕਮਜ਼ੋਰ ਸਥਿਤੀ ਨੂੰ ਦੇਖਦਿਆਂ ਹੋਇਆਂ ਪਾਰਟੀ ਨੂੰ ਮਿਜ਼ੋਰਮ ਵਿਚ ਸਲਮਾਨ ਖਾਨ ਦੀ ਮਕਬੂਲੀਅਤ ਦਾ ਹੀ ਆਸਰਾ ਹੈ।
ਸਲਮਾਨ ਖਾਨ ਵੀਰਵਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਆਪਣੇ ਦੋਸਤ ਕਿਰਨ ਰਜੀਜੂ ਨਾਲ ਅਸਾਮ ਰਵਾਨਾ ਹੋ ਗਏ ਅਤੇ ਡਿਬਰੂਗੜ੍ਹ ਤੋਂ ਹੈਲੀਕਾਪਟਰ ਰਾਹੀਂ ਮਿਜ਼ਰਮ ਜਾਣਗੇ। ਸਲਮਾਨ ਖਾਨ ਦੀ ਫਿਲਮ ਭਾਰਤ ਦੀ ਲੁਧਿਆਣਾ ਵਿਚ ਸ਼ੂਟਿੰਗ ਚੱਲ ਰਹੀ ਹੈ ਅਤੇ ਵੀਰਵਾਰ ਨੂੰ ਸਵੇਰੇ ਅਚਾਨਕ ਸਲਮਾਨ ਖਾਨ ਹਲਵਾਰੇ ਦੇ ਏਅਰਫੋਰਸ ਸਟੇਸ਼ਨ ਤੋਂ ਅਸਾਮ ਲਈ ਰਵਾਨਾ ਹੋਏ। ਸਲਮਾਨ ਨੂੰ ਲੈਣ ਲਈ ਕਿਰਨ ਰਜੀਜੂ ਵੀ ਹਲਵਾਰਾ ਏਅਰਫੋਰਸ ਸਟੇਸ਼ਨ 'ਤੇ ਪੁੱਜੇ ਸਨ।
ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਲੱਗੀਆਂ ਰੌਣਕਾਂ
NEXT STORY