ਸਮਾਣਾ : ਸਮਾਣਾ ਦੇ ਪਿੰਡ ਸਿਆਲ ਕਲਾਂ 'ਚ ਈਸਾਈ ਭਾਈਚਾਰੇ ਦੀ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਪੰਚਾਇਤ ਨੇ ਪਰਿਵਾਰ ਨੂੰ ਲਾਸ਼ ਦਫਨਾਉਣ ਲਈ ਜ਼ਮੀਨ ਨਹੀਂ ਦਿੱਤੀ। ਲਾਸ਼ ਸਵੇਰ ਤੋਂ ਸ਼ਾਮ ਤੱਕ ਘਰ 'ਚ ਹੀ ਪਈ ਰਹੀ। ਇਸ ਤੋਂ ਬਾਅਦ ਤਹਿਸੀਲਦਾਰ ਸੰਦੀਪ ਸਿੰਘ ਨੇ ਮਾਮਲੇ 'ਚ ਦਖਲ-ਅੰਦਾਜ਼ੀ ਨਾਲ ਮਾਮਲਾ ਹੱਲ ਹੋਇਆ।
ਜਾਣਕਾਰੀ ਮੁਤਾਬਕ ਮਹਿਲਾ ਸਵਰਣ ਕੌਰ ਮਸੀਹ ਦੀ ਵੀਰਵਾਰ ਸਵੇਰੇ ਮੌਤ ਹੋ ਗਈ। ਮਹਿਲਾ ਦੀ ਉਮਰ ਕਰੀਬ 80 ਸਾਲ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਸਰਪੰਚ ਤੋਂ ਲਾਸ਼ ਦਫਨਾਉਣ ਲਈ ਪੰਚਾਇਤ ਨੂੰ ਜਗ੍ਹਾ ਦਾ ਇਤਜ਼ਾਮ ਕਰਨ ਲਈ ਕਿਹਾ ਪਰ ਸਰਪੰਚ ਨੇ ਲਾਸ਼ ਨੂੰ ਸ਼ਮਸ਼ਾਨਘਾਟ 'ਚ ਲੈ ਕੇ ਜਾਣ ਲਈ ਕਿਹਾ। ਇਸ ਕਾਰਨ ਗੁੱਸੇ 'ਚ ਆਏ ਈਸਾਈ ਭਾਈਚਾਰੇ ਨੇ ਪੰਚਾਇਤ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਸ਼ਾਮ ਨੂੰ ਤਹਿਸੀਲਦਾਰ ਸੰਦੀਪ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਪੁਰਾਣੀ ਜਗ੍ਹਾ 'ਤੇ ਲਾਸ਼ ਦਫਨਾਉਣ ਦੀ ਆਗਿਆ ਦਵਾਈ। ਇਸ ਦੇ ਨਾਲ ਹੀ ਪੰਚਾਇਤ ਨੂੰ ਕਬਰਸਤਾਨ ਦੇ ਲਈ ਜ਼ਮੀਨ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਈਸਾਈ ਭਾਈਚਾਰਾ ਪਹਿਲਾਂ ਪੰਚਾਇਤ ਦੀ 2 ਕਨਾਲ ਸ਼ਾਮਲਾਟ ਦੀ ਜ਼ਮੀਨ ਨੂੰ ਕਬਰਸਤਾਨ ਦੇ ਰੂਪ 'ਚ ਇਸਤੇਮਾਲ ਕਰਦਾ ਸੀ ਪਰ ਇਸ ਜ਼ਮੀਨ ਨੂੰ ਲੈ ਕੇ ਪੰਚਾਇਤ ਦਾ ਰਣਜੀਤ ਸਿੰਘ ਜ਼ਿਮੀਦਾਰ ਨਾਲ ਕੇਸ ਚੱਲ ਰਿਹਾ ਸੀ, ਜਿਸ ਨੂੰ ਰਣਜੀਤ ਸਿੰਘ ਹਾਈਕੋਰਟ 'ਚ ਜਿੱਤ ਗਿਆ।
ਫਸਲ ਦਾ ਪੂਰਾ ਭਾਅ ਨਾ ਮਿਲਣ ਕਰ ਕੇ 3ਲੱਖ ਤੋਂ ਵੱਧ ਕਿਸਾਨ ਕਰ ਚੁੱਕੇ ਹਨ ਆਤਮ-ਹੱਤਿਆ
NEXT STORY