ਪਟਿਆਲਾ/ਸਮਾਣਾ (ਰਾਜੇਸ਼, ਸ਼ਸ਼ੀਪਾਲ): ਪੁਰਾਣੀ ਰੰਜਿਸ਼ ਕਾਰਣ ਸਥਾਨਕ ਘੁਮਿਆਰਾਂ ਮੁਹੱਲਾ ਚੌਕ ਵਿਚ ਇਕ ਕਾਰ ਸਵਾਰ ਵਿਅਕਤੀ ਨੇ ਪੰਜਾਬ ਪੁਲਸ ਦੇ ਰਿਟਾ. ਏ. ਐੱਸ. ਆਈ. ਬ੍ਰਹਮ ਪ੍ਰਕਾਸ਼ (65) ਅਤੇ ਉਸ ਦੇ ਬੇਟੇ ਸੰਨੀ (20) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. (ਡੀ) ਹਰਮੀਤ ਸਿੰਘ ਹੁੰਦਲ, ਡੀ. ਐੱਸ. ਪੀ. (ਡੀ) ਕ੍ਰਿਸ਼ਨ ਕੁਮਾਰ ਪੈਂਥੇ ਅਤੇ ਡੀ. ਐੱਸ. ਪੀ. ਸਮਾਣਾ ਜਸਵੰਤ ਸਿੰਘ ਮਾਂਗਟ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉੱਥੇ ਪਏ ਖਾਲ੍ਹੀ ਕਾਰਤੂਸ ਕਬਜ਼ੇ ਵਿਚ ਲੈ ਲਏ।
ਜਾਣਕਾਰੀ ਅਨੁਸਾਰ ਬ੍ਰਹਮ ਪ੍ਰਕਾਸ਼ ਆਪਣੇ ਬੇਟੇ ਨਾਲ ਘਰੋਂ ਬਾਜ਼ਾਰ ਨੂੰ ਜਾ ਰਿਹਾ ਸੀ ਕਿ ਘੁਮਿਆਰਾਂ ਵਾਲੇ ਚੌਕ ਵਿਚ ਉਨ੍ਹਾਂ ਦਾ ਸਾਹਮਣਾ ਕਾਰ ਸਵਾਰ ਹਮਲਾਵਰ ਨਾਲ ਹੋ ਗਿਆ, ਜਿਸ ਨੇ ਉੱਥੇ ਪਹਿਲਾਂ ਉਨ੍ਹਾਂ ਦੇ ਨਾਲ ਬਹਿਸਬਾਜ਼ੀ ਕੀਤੀ ਅਤੇ ਉਸ ਤੋਂ ਬਾਅਦ ਬ੍ਰਹਮ ਪ੍ਰਕਾਸ਼ ਨੂੰ ਗੋਲੀ ਮਾਰ ਦਿੱਤੀ। ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਵਿਚ ਉਸ ਦਾ ਬੇਟਾ ਸੰਨੀ ਵੀ ਹਮਲਾਵਰ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਘਟਨਾ ਤੋਂ ਬਾਅਦ ਹਮਲਾਵਰ ਆਪਣੀ ਕਾਰ ਵਿਚ ਫਰਾਰ ਹੋ ਗਿਆ। ਸਡ਼ਕ ’ਤੇ ਡਿਗੇ ਪਿਉ-ਪੁੱਤਰ ਨੂੰ ਕਾਫੀ ਦੇਰ ਕਿਸੇ ਨੇ ਨਹੀਂ ਚੁੱਕਿਆ।
ਉਸ ਤੋਂ ਬਾਅਦ ਉਥੇ ਪਹੁੰਚੇ ਕੁਝ ਰਾਹਗੀਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ. ਪੀ. (ਡੀ) ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਸ ਨੇ ਹਮਲਾਵਰ ਤੇਜਿੰਦਰਪਾਲ ਸਿੰਘ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ 'ਕੋਰੋਨਾ' ਦਾ ਕਹਿਰ ਜਾਰੀ, ਤਰਨਤਾਰਨ 'ਚ ਇਕੱਠੇ 26 ਕੇਸ ਆਏ ਸਾਹਮਣੇ
NEXT STORY