ਸਮਰਾਲਾ (ਵਿਪਨ) : ਇੱਕ ਪਾਸੇ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਕਾਲੇ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ ਤਾਂ ਉੱਥੇ ਹੀ ਭਾਜਪਾ ਆਗੂਆਂ ਦਾ ਵਿਰੋਧ ਕਿਸਾਨਾਂ ਵੱਲੋਂ ਤੇਜ਼ ਕੀਤਾ ਜਾ ਰਿਹਾ ਹੈ। ਸਮਰਾਲਾ ਵਿਖੇ ਜਦੋਂ ਭਾਜਪਾ ਦੇ ਆਗੂ ਪਾਵਰਕਾਮ ਸਮਰਾਲਾ ਦੇ ਦਫ਼ਤਰ ਬਿਜਲੀ ਦੇ ਮੁੱਦੇ 'ਤੇ ਮੰਗ ਪੱਤਰ ਦੇਣ ਪੁੱਜੇ ਤਾਂ ਉੱਥੇ ਧਰਨਾ ਦੇ ਰਹੇ ਕਿਸਾਨਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਹੋਰਨਾਂ ਆਗੂਆਂ ਨੂੰ ਘੇਰਾ ਪਾ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਮਗਰੋਂ 'ਪਾਵਰਕਾਮ' ਦੀ ਵੱਡੀ ਅਪੀਲ, '3 ਦਿਨਾਂ ਤੱਕ ਬੰਦ ਰੱਖੋ AC'
ਮੌਕੇ 'ਤੇ ਪੁਲਸ ਨੇ ਆ ਕੇ ਮੁਸ਼ਕਲ ਨਾਲ ਭਾਜਪਾ ਆਗੂਆਂ ਨੂੰ ਬਾਹਰ ਕੱਢਿਆ ਤਾਂ ਭਾਜਪਾ ਆਗੂਆਂ ਦੇ ਸਾਹ 'ਚ ਸਾਹ ਆਏ। ਜਾਣਕਾਰੀ ਮੁਤਾਬਕ ਸਮਰਾਲਾ ਵਿਖੇ ਕਿਸਾਨਾਂ ਨੇ ਬਿਜਲੀ ਕੱਟਾਂ ਖ਼ਿਲਾਫ਼ ਧਰਨਾ ਲਾਇਆ ਹੋਇਆ ਸੀ ਤਾਂ ਭਾਜਪਾ ਆਗੂ ਕਿਸਾਨਾਂ ਦੇ ਹੱਕ 'ਚ ਮੰਗ ਪੱਤਰ ਦੇਣ ਐਕਸੀਅਨ ਕੋਲ ਪੁੱਜ ਗਏ। ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਭਾਜਪਾ ਆਗੂਆਂ ਨੂੰ ਘੇਰਾ ਪਾ ਲਿਆ, ਜਿਸ ਤੋਂ ਬਾਅਦ ਪੁਲਸ ਨੂੰ ਮੌਕੇ 'ਤੇ ਆਉਣਾ ਪਿਆ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਵੱਲ ਪੰਜਾਬ ਦਾ GST ਬਕਾਇਆ ਵਧਿਆ, ਜਾਣੋ ਕਿੰਨੇ ਹਜ਼ਾਰ ਕਰੋੜ ਤੱਕ ਪੁੱਜਾ
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਟਿੰਕੂ ਦਾ ਕਹਿਣਾ ਸੀ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਮੰਗ ਪੱਤਰ ਦੇਣ ਆਏ ਸੀ ਕਿਉਂਕਿ ਕਿਸਾਨ ਸਾਡੇ ਭਰਾ ਹਨ ਪਰ ਉਨ੍ਹਾਂ ਨੇ ਸਾਨੂੰ ਘੇਰ ਲਿਆ। ਉੱਥੇ ਹੀ ਐਸ. ਐਚ. ਓ. ਸਮਰਾਲਾ ਕੁਲਵੰਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮੁਸਤੈਦੀ ਦਿਖਾਉਂਦੇ ਹੋਏ ਕਿਸਾਨਾਂ ਨੂੰ ਸਮਰਾਲਾ ਦੇ ਪਾਵਰਕਾਮ ਦਫ਼ਤਰ 'ਚੋਂ ਬਾਹਰ ਕੱਢਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਅਕਾਲੀ-ਬਸਪਾ ਗਠਜੋੜ ਨੇ ਪਾਵਰਕਾਮ ਤਪਾ ਦੇ ਦਫ਼ਤਰ ਅੱਗੇ ਲਗਾਇਆ ਧਰਨਾ
NEXT STORY