ਚੰਡੀਗੜ੍ਹ (ਰਮਨਜੀਤ) : ਕੇਂਦਰ ਸਰਕਾਰ ਵੱਲ ਪੰਜਾਬ ਦਾ ਜੀ. ਐਸ. ਟੀ. ਬਕਾਇਆ ਵੱਧ ਗਿਆ ਹੈ, ਜੋ ਕਿ ਇਸ ਸਮੇਂ 8495 ਕਰੋੜ ਤੱਕ ਪਹੁੰਚ ਗਿਆ ਹੈ। ਜੂਨ ਮਹੀਨੇ 'ਚ ਜੀ. ਐਸ. ਟੀ. ਤੋਂ ਚੰਗਾ ਮਾਲੀਆ ਇਕੱਠਾ ਹੋਣ ਵਜੋਂ 30 ਜੂਨ ਤੱਕ ਕੇਂਦਰ ਵੱਲ ਜੀ. ਐਸ. ਟੀ. ਦੀ ਰਕਮ ਵੱਧ ਕੇ 8495 ਕਰੋੜ ਹੋ ਗਈ ਹੈ। ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਅਤੇ ਲਾਕਡਾਊਨ ਦੀਆਂ ਸਖ਼ਤ ਬੰਦਿਸ਼ਾਂ ਦੇ ਬਾਵਜੂਦ ਪੰਜਾਬ ਦੇ ਕਾਰੋਬਾਰੀ ਭਾਈਚਾਰੇ ਨੇ ਰਿਟਰਨ ਭਰਨ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਜੂਨ-2021 ਦੌਰਾਨ ਆਪਣੇ ਜੀ. ਐਸ. ਟੀ. ਬਕਾਏ ਦੀ ਅਦਾਇਗੀ ਸਮੇਂ ਸਿਰ ਕਰਕੇ ਸ਼ਾਨਦਾਰ ਸਥਿਰਤਾ ਅਤੇ ਸਮਰੱਥਾ ਵਿਖਾਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਮਗਰੋਂ 'ਪਾਵਰਕਾਮ' ਦੀ ਵੱਡੀ ਅਪੀਲ, '3 ਦਿਨਾਂ ਤੱਕ ਬੰਦ ਰੱਖੋ AC'
ਇਸ ਦੇ ਨਤੀਜੇ ਵਜੋਂ ਜੂਨ ਮਹੀਨੇ ਜੀ. ਐਸ. ਟੀ. ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ, ਜਦੋਂ ਕਿ ਪਿਛਲੇ ਸਾਲ ਜੂਨ-2020 ਵਿੱਚ 869.66 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ ਸੀ। ਟੈਕਸ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਖ਼ੁਲਾਸਾ ਕਰਦਿਆਂ ਦੱਸਿਆ ਕਿ ਜੀ. ਐਸ. ਟੀ. ਤੋਂ ਜੂਨ-2020 ਦੇ ਮੁਕਾਬਲੇ ਜੂਨ-2021 ਵਿੱਚ 25.06 ਫੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ। ਇਸੇ ਤਰ੍ਹਾਂ ਜੂਨ-2021 (2021-22 ਦੀ ਪਹਿਲੀ ਤਿਮਾਹੀ) ਤੱਕ ਦਾ ਜੀ. ਐਸ. ਟੀ. ਮਾਲੀਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 123.48 ਫ਼ੀਸਦੀ ਵੱਧ ਰਿਹਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਿਜਲੀ ਸੰਕਟ' ਦਰਮਿਆਨ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ
ਬੁਲਾਰੇ ਨੇ ਕਿਹਾ ਕਿ ਟੈਕਸ ਅਦਾ ਕਰਨ ਵਾਲਿਆਂ 'ਤੇ ਸ਼ਰਤਾਂ ਦੇ ਭਾਰ ਨੂੰ ਘਟਾਉਣ ਲਈ ਕਿਊ. ਆਰ. ਐਮ. ਪੀ. ਵਰਗੇ ਉਪਾਅ ਲਾਗੂ ਕਰਨ, ਜਾਅਲੀ ਬਿਲਿੰਗ 'ਤੇ ਨੇੜਿਓਂ ਨਿਗਰਾਨੀ ਰੱਖਣ, ਵੱਖ-ਵੱਖ ਸਰੋਤਾਂ ਦੇ ਡਾਟਾ ਦੀ ਵਰਤੋਂ ਨਾਲ ਉੱਨਤ ਡਾਟਾ ਵਿਸ਼ਲੇਸ਼ਣ, ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਅਤੇ ਟੈਕਸ ਪ੍ਰਸਾਸ਼ਨ ਜਿਹੇ ਉਪਾਵਾਂ ਨੇ ਵੀ ਟੈਕਸ ਤੋਂ ਪ੍ਰਾਪਤ ਹੁੰਦੇ ਮਾਲੀਏ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ ਹੈ। ਬੁਲਾਰੇ ਅਨੁਸਾਰ ਜੂਨ-2021 ਦੌਰਾਨ ਵੈਟ ਅਤੇ ਸੀ. ਐਸ. ਟੀ. ਤੋਂ ਕ੍ਰਮਵਾਰ 699.27 ਕਰੋੜ ਅਤੇ 20.96 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ, ਜਿਸ ਵਿੱਚ ਜੂਨ-2020 'ਚ ਪ੍ਰਾਪਤ ਮਾਲੀਏ ਦੇ ਮੁਕਾਬਲੇ ਕ੍ਰਮਵਾਰ 42.37 ਫ਼ੀਸਦੀ ਅਤੇ 104.90 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਲੈਕ ਆਊਟ', 9 ਸਾਲ ਬਾਅਦ ਲੱਗੇ ਅਣ-ਐਲਾਨੇ ਅਮਰਜੈਂਸੀ 'ਬਿਜਲੀ ਕੱਟ'
ਉਨ੍ਹਾਂ ਦੱਸਿਆ ਕਿ ਜੂਨ-2021 (2021-22 ਦੀ ਪਹਿਲੀ ਤਿਮਾਹੀ) ਤੱਕ ਵੈਟ ਅਤੇ ਸੀ. ਐਸ. ਟੀ. ਤੋਂ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ ਕ੍ਰਮਵਾਰ 106.73 ਫ਼ੀਸਦੀ ਅਤੇ 178.56 ਫ਼ੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਟੈਕਸ ਵਿਭਾਗ ਵੱਲੋਂ ਪੰਜਾਬ ਰਾਜ ਵਿਕਾਸ ਟੈਕਸ (ਪੀ.ਐਸ.ਡੀ.ਟੀ) ਵੀ ਲਗਾਇਆ ਗਿਆ ਹੈ। ਹਾਲਾਂਕਿ ਜੂਨ 2020 ਦੇ ਮੁਕਾਬਲੇ ਜੂਨ-2021 ਦੇ ਮਹੀਨੇ ਦੌਰਾਨ ਪੰਜਾਬ ਰਾਜ ਵਿਕਾਸ ਕਰ ਦੀ ਉਗਰਾਹੀ ਵਿਚ 0.7 ਫ਼ੀਸਦੀ ਦੀ ਮਾਮੂਲੀ ਕਮੀ ਆਈ ਹੈ ਪਰ ਜੂਨ, 2021 (2021-22 ਦੀ ਪਹਿਲੀ ਤਿਮਾਹੀ) ਤੱਕ ਪੰਜਾਬ ਰਾਜ ਵਿਕਾਸ ਟੈਕਸ ਦੀ ਉਗਰਾਹੀ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 14 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ: ਬਿਜਲੀ ਦੀ ਘਾਟ ਕਾਰਨ ਮਚੀ ਹਾਹਾਕਾਰ, 10 ਹਜ਼ਾਰ ਦੇ ਪਾਰ ਪੁੱਜੀਆਂ ਸ਼ਿਕਾਇਤਾਂ
NEXT STORY