ਪਟਿਆਲਾ (ਬਲਜਿੰਦਰ) : ਸਨੋਰ ਵਿਖੇ ਦੋ ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ ਵਿਚ ਥਾਣਾ ਸਨੋਰ ਦੀ ਪੁਲਸ ਨੇ ਅੱਧਾ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ, ਉਨ੍ਹਾਂ ਵਿਚ ਅਮਿਤ, ਸੁਮਿਤ ਪੁੱਤਰ ਜਨਕ ਰਾਜ, ਮੋਨੂੰ ਪੁੱਤਰ ਮੰਗੂ, ਦਕਸ਼ ਪੁੱਤਰ ਬੁੱਧੂ ਵਾਸੀ ਮੁਹੱਲਾ ਬਲੋਚਾ ਵਾਲਾ ਸਨੋਰ, ਅਕਾਸ਼ ਦੀਪ ਪੁੱਤਰ ਬਿੱਟੂ ਸਿੰਘ ਵਾਸੀ ਖੁੱਡਾ ਥਾਣਾ ਸਨੋਰ ਹਾਲ ਨਿਵਾਸੀ ਮੁਹੱਲਾ ਪਠਾਣਾ ਵਾਲਾ ਸਨੌਰ ਅਤੇ ਅਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖਾਲਸਾ ਕਲੋਨੀ ਸਨੌਰ ਸ਼ਾਮਲ ਹਨ ਪਰ ਇਸ ਮਾਮਲੇ ਵਿਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ।
ਐੱਸ.ਐੱਚ.ਓ. ਸਨੌਰ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਲਦ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਵਿਚ ਅਮਨਦੀਪ ਕੰਬੋਜ ਪੁੱਤਰ ਅਮਰੀਕ ਸਿੰਘ ਵਾਸੀ ਬੂਟਾ ਸਿੰਘ ਵਾਲਾ ਰੋਡ ਸਨੋਰ ਥਾਣਾ ਸਨੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਬੱਸ ਅੱਡਾ ਸਨੌਰ ਵਿਖੇ ਖੜਾ ਸੀ ਤਾਂ ਪਤਾ ਲੱਗਿਆ ਕਿ ਉਸ ਦੇ ਦੋਸਤ ਯਾਦਵਿੰਦਰ ਸਿੰਘ ਦੇ ਲੜਕੇ ਜਸ਼ਨਪ੍ਰੀਤ ਸਿੰਘ ਅਤੇ ਉਸ ਦੇ ਦੋਸਤਾਂ ਲਵਜੋਤ ਸਿੰਘ, ਬਲਦੇਵ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਾਸੀ ਖਾਲਸਾ ਕਲੋਨੀ ਸਨੌਰ, ਅਮਾਨਤ ਸਿੰਘ ਉਕਤ ਵਿਅਕਤੀ ਅਕਾਲਗੜ੍ਹ ਗੁਰਦੁਆਰਾ ਸਾਹਿਬ ਸਨੌਰ ਨੇੜੇ ਖਾਲਸਾ ਵਰਕਸ਼ਾਪ ਦੇ ਕੋਲ ਲੜਾਈ ਝਗੜਾ ਕਰ ਰਹੇ ਹਨ। ਜਦੋਂ ਮੌਕੇ ’ਤੇ ਆ ਕੇ ਦੇਖਿਆ ਤਾਂ ਉਕਤ ਵਿਅਕਤੀਆਂ ਹੱਥਾਂ ਵਿਚ ਫੜੀਆਂ ਕਿਰਚਾਂ ਨਾਲ ਜਸ਼ਨਪ੍ਰੀਤ ਸਿੰਘ ’ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਜਦੋਂ ਉਸ ਦਾ ਦੋਸਤ ਬਲਦੇਵ ਛੁਡਾਉਣ ਲੱਗਿਆ ਤਾਂ ਅਕਾਸ਼ਦੀਪ ਸਿੰਘ ਨੇ ਜਾਨੋ ਮਾਰਨ ਦੀ ਨੀਅਤ ਨਾਲ ਉਸ ’ਤੇ ਵੀ ਹਮਲਾ ਕਰ ਦਿੱਤਾ। ਜਸ਼ਨਪ੍ਰੀਤ ਸਿੰਘ ਜ਼ਖਮੀ ਹੋ ਕੇ ਧਰਤੀ ’ਤੇ ਡਿੱਗ ਪਿਆ ਅਤੇ ਉਕਤ ਵਿਅਕਤੀ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਜਸ਼ਨਪ੍ਰੀਤ ਸਿੰਘ ਅਤੇ ਬਲਦੇਵ ਸਿੰਘ ਨੂੰ ਜਦੋਂ ਰਾਜਿੰਦਰ ਹਸਪਤਾਲ ਲੈ ਕੇ ਗਏ ਤਾਂ ਉਥੇ ਡਾਕਟਰਾਂ ਨੇ ਜਸ਼ਨਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਬਲਦੇਵ ਸਿਘ ਜੇਰੇ ਇਲਾਜ ਹੈ। ਇਹ ਝਗੜਾ ਪੁਰਾਣੀ ਤਕਰਾਰਬਾਜੀ ਦੇ ਕਾਰਨ ਹੋਇਆ ਸੀ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਦੇ ਖਿਲਾਫ 103, 109, 190, 191(3) ਬੀ.ਐਨ.ਐਸ਼ ਦੇ ਤਹਿਤ ਕੇਸ ਦਰਜ ਕੀਤਾ ਹੈ।
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਬਾਜਵਾ
NEXT STORY