ਬਹਿਰਾਮਪੁਰ, (ਗੋਰਾਇਆ)- ਸਰਹੱਦੀ ਖੇਤਰ ਥਾਣਾ ਬਹਿਰਾਮਪੁਰ ਅੰਦਰ ਲੰਬੇ ਸਮੇਂ ਤੋਂ ਰੇਤ ਦੀਆਂ ਓਵਰਲੋਡ ਟਿੱਪਰਾਂ ਤੇ ਟਰੈਕਟਰ-ਟਰਾਲੀਆਂ ਵਾਲਿਆਂ ਨੇ ਇਲਾਕੇ ਦੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ, ਜਿਸ ਕਰ ਕੇ ਕਈ ਵਾਰ ਹਾਦਸੇ ਹੋਣ ਕਾਰਨ ਲੋਕਾਂ ਨੂੰ ਕੀਮਤੀ ਜਾਨਾਂ ਤੋਂ ਹੱਥ ਧੋਣੇ ਪੈ ਰਹੇ ਹਨ ਪਰ ਬੀਤੀ ਰਾਤ ਉਸ ਸਮੇਂ ਰੇਤ ਦੀਆਂ ਓਵਰਲੋਡ ਟਰੈਕਟਰ-ਟਰਾਲੀਆਂ ਭਰਨ ਵਾਲਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਰਾਤ 10 ਵਜੇ ਥਾਣਾ ਮੁਖੀ ਬਹਿਰਾਮਪੁਰ ਪ੍ਰੇਮ ਕੁਮਾਰ ਸ਼ਰਮਾ ਵੱਲੋਂ ਪੁਲਸ ਪਾਰਟੀ ਸਮੇਤ ਪਿੰਡ ਮਰਾੜਾ ਨੇੜੇ ਸਪੈਸ਼ਲ ਨਾਕਾ ਲਾ ਕੇ ਰੇਤ ਦੇ ਓਵਰਲੋਡ 9 ਟਿੱਪਰਾਂ ਦੇ ਚਲਾਨ ਕੱਟੇ ਗਏ ਤੇ ਇਕ ਟਰੈਕਟਰ-ਟਰਾਲੀ ਨੂੰ ਬਾਊਂਡ ਕੀਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਇਹ ਮੁਹਿੰਮ ਇਲਾਕੇ 'ਚ ਲਗਾਤਾਰ ਜਾਰੀ ਰਹੇਗੀ।
ਟੁੱਟੀ ਸੜਕ 'ਤੇ ਪਾਏ ਵੱਟੇ ਬਣੇ ਦੁਕਾਨਦਾਰਾਂ ਦੇ 'ਦੁਸ਼ਮਣ'
NEXT STORY