ਸੰਗਰੂਰ (ਸਿੰਗਲਾ)-ਐੱਸ. ਐੱਸ. ਪੀ. ਸੰਗਰੂਰ ਸਵਪਨ ਸ਼ਰਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਹੁਲ ਬਾਂਸਲ ਮੈਨੇਜਰ ਆਈ. ਸੀ. ਆਈ. ਸੀ. ਆਈ. ਬੈਂਕ ਬ੍ਰਾਂਚ ਭਵਾਨੀਗੜ੍ਹ ਵੱਲੋਂ 9 ਦਰਖਾਸਤਾਂ ਦਿੱਤੀਆਂ ਗਈਆਂ ਸਨ ਕਿ ਬੈਂਕ ਦੇ ਡਿਵੈੱਲਪਮੈਂਟ ਅਫ਼ਸਰ ਗੁਰਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਬੀਨਾਹੇੜੀ ਤਹਿ. ਨਾਭਾ ਜ਼ਿਲ੍ਹਾ ਪਟਿਆਲਾ ਵੱਲੋਂ ਫਰਦ ਕੇਂਦਰ ਭਵਾਨੀਗੜ੍ਹ ਵਿਖੇ ਤਾਇਨਾਤ ਸਬੰਧਤ ਹਲਕਾ ਪਟਵਾਰੀਆਂ ਨਾਲ ਮਿਲ ਕੇ ਵੱਖ-ਵੱਖ ਵਿਅਕਤੀਆਂ ਦੀ ਜ਼ਮੀਨ ਦੀ ਜਮ੍ਹਾਬੰਦੀ ’ਚ ਸਾਲ 2015, 2016, 2017 ’ਚ ਛੇੜਛਾੜ ਕਰ ਕੇ ਅਸਲ ਮਾਲਕਾਂ ਦੀ ਥਾਂ ’ਤੇ ਮਾਲਕੀ ਤਬਦੀਲ ਕਰਨ ਉਪਰੰਤ ਫਰਜ਼ੀ ਵਿਅਕਤੀਆਂ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਬ੍ਰਾਂਚ ਭਵਾਨੀਗੜ੍ਹ ਤੋਂ ਕਿਸਾਨ ਕ੍ਰੈਡਿਟ ਕਾਰਡ ਲੋਨ ਦਿਵਾ ਕੇ ਬੈਂਕ ਨਾਲ ਬਹੁਤ ਵੱਡਾ ਫਰਾਡ ਕੀਤਾ ਹੈ। ਇਸ ਮਾਮਲੇ ਦੀ ਪੜਤਾਲ ਡੀ. ਐੱਸ. ਪੀ. (ਡੀ) ਸੰਗਰੂਰ ਦੀ ਅਗਵਾਈ ਹੇਠ ਇੰਚਾਰਜ ਈ. ਓ. ਵਿੰਗ ਸੰਗਰੂਰ ਵੱਲੋਂ ਕਰਨ ਉਪਰੰਤ ਇਹ ਸਾਹਮਣੇ ਆਇਆ ਕਿ ਗੁਰਿੰਦਰ ਸਿੰਘ ਜੋ ਆਈ.ਸੀ.ਆਈ.ਸੀ.ਆਈ. ਬੈਂਕ ਭਵਾਨੀਗੜ੍ਹ ਵਿਖੇ ਬਤੌਰ ਡਿਵੈੱਲਪਮੈਂਟ ਅਫ਼ਸਰ ਤਾਇਨਾਤ ਸੀ, ਨੇ ਮਨਜੀਤ ਸਿੰਘ ਹਲਕਾ ਪਟਵਾਰੀ ਨਾਲ ਗੰਢਤੁੱਪ ਕਰਕੇ ਜ਼ਮੀਨ ਦੇ ਅਸਲ ਮਾਲਕ ਨਾਹਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਭਵਾਨੀਗੜ੍ਹ ਦੀ ਜ਼ਮੀਨ ਦੀ ਮਾਲਕੀ ਕਰੀਬ 7 ਏਕੜ 6 ਕਨਾਲ ਰਕਬਾ ਭਵਾਨੀਗੜ੍ਹ ਦੀ ਥਾਂ ’ਤੇ ਸਿਮਰਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਚਹਿਲਾ ਪੱਤੀ ਭਵਾਨੀਗੜ੍ਹ ਦੇ ਨਾਂ ’ਤੇ 13,17,600/- ਰੁ. ਦਾ ਲੋਨ ਮਨਜ਼ੂਰ ਕਰਵਾ ਦਿੱਤਾ ਸੀ।
ਇਹ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖ ਭਰੀ ਖ਼ਬਰ, ਦਰਦਨਾਕ ਹਾਦਸੇ ’ਚ ਇਕ ਪੰਜਾਬੀ ਸਣੇ ਦੋ ਲੋਕਾਂ ਦੀ ਮੌਤ
ਇਸੇ ਤਰ੍ਹਾਂ ਦਰਸ਼ਨ ਸਿੰਘ ਹਲਕਾ ਪਟਵਾਰੀ ਨਾਲ ਗੰਢਤੁੱਪ ਕਰ ਕੇ ਦਲੀਪੋ, ਭਾਨੋ ਪੁੱਤਰੀਆਂ ਘਾਕੀ ਛੋਟਾ ਸਿੰਘ, ਕਰਤਾਰਾ ਸਿੰਘ ਪੁੱਤਰਾਨ ਘਾਕੀ ਵਾਸੀਆਨ ਕਪਿਆਲ ਦੀ ਜ਼ਮੀਨ ਦੀ ਮਾਲਕੀ ਰਕਬਾ 35 ਵਿੱਘੇ 12 ਵਿਸਵੇ ਪਿੰਡ ਕਪਿਆਲ ਦੀ ਥਾਂ ’ਤੇ ਅਜੈਬ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕਪਿਆਲ ਦੇ ਨਾਂ ’ਤੇ 10,84,000/-ਰੁ., ਕਰਮਜੀਤ ਸਿੰਘ ਹਲਕਾ ਪਟਵਾਰੀ ਨਾਲ ਗੰਢਤੁੱਪ ਕਰ ਕੇ ਰਵਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰਾਨ ਬਖਸ਼ੀਸ਼ ਸਿੰਘ ਵਾਸੀ ਸਕਰੋਦੀ ਦੀ ਜ਼ਮੀਨ ਦੀ ਮਾਲਕੀ ਰਕਬਾ ਕਰੀਬ 45 ਵਿੱਘੇ 19 ਵਿਸਵੇ 10 ਵਿਸਵਾਸੀਆਂ ਪਿੰਡ ਸਕਰੋਦੀ ਦੀ ਥਾਂ ’ਤੇ ਬਲਜਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਸਕਰੋਦੀ ਹਾਲ ਆਬਾਦ ਨੇੜੇ S4M ਦਫਤਰ ਭਵਾਨੀਗੜ੍ਹ ਦੇ ਨਾਂ ’ਤੇ 12,90,000/-ਰੁ., ਦਰਸ਼ਨ ਸਿੰਘ ਹਲਕਾ ਪਟਵਾਰੀ ਨਾਲ ਗੰਢਤੁੱਪ ਕਰ ਕੇ ਦਲੀਪੋ, ਭਾਨੋ ਪੁੱਤਰੀਆਂ ਘਾਕੀ ਛੋਟਾ ਸਿੰਘ, ਕਰਤਾਰਾ ਸਿੰਘ ਪੁੱਤਰਾਨ ਘਾਕੀ ਵਾਸੀਆਨ ਕਪਿਆਲ ਦੀ ਜ਼ਮੀਨ ਦੀ ਮਾਲਕੀ ਰਕਬਾ ਕਰੀਬ 43 ਵਿੱਘੇ 05 ਵਿਸਵੇ ਪਿੰਡ ਕਪਿਆਲ ਦੀ ਥਾਂ ’ਤੇ ਹਰਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕਪਿਆਲ ਦੇ ਨਾਂ ’ਤੇ 11,82,500/- ਰੁ., ਰੂਪ ਸਿੰਘ ਹਲਕਾ ਪਟਵਾਰੀ (ਜਿਸ ਦੀ ਹੁਣ ਮੌਤ ਹੋ ਚੁੱਕੀ ਹੈ) ਨਾਲ ਗੰਢਤੁੱਪ ਕਰ ਕੇ ਹਮੀਰ ਕੌਰ ਪੁੱਤਰੀ ਜਵਾਲਾ ਸਿੰਘ ਵਾਸੀ ਭੱਟੀਵਾਲ ਕਲਾਂ ਦੀ ਜ਼ਮੀਨ ਦੀ ਮਾਲਕੀ ਰਕਬਾ ਕਰੀਬ 34 ਵਿੱਘੇ 18 ਵਿਸਵੇ ਪਿੰਡ ਭੱਟੀਵਾਲ ਕਲਾਂ ਦੀ ਥਾਂ ’ਤੇ ਜਗਸੀਰ ਸਿੰਘ, ਸੁਖਵੀਰ ਸਿੰਘ ਪੁੱਤਰਾਨ ਲੀਲਾ ਸਿੰਘ ਵਾਸੀਆਨ ਕਾਲਾਝਾੜ ਦੇ ਨਾਂ ’ਤੇ 14,82,500/-ਰੁ., ਸਬੰਧਤ ਹਲਕਾ ਪਟਵਾਰੀ ਅਤੇ ਬਲਰਾਜ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਕਪਿਆਲ ਨਾਲ ਗੰਢਤੁੱਪ ਕਰ ਕੇ ਮਾੜੂ ਪੁੱਤਰ ਬਚਨਾ, ਗੁਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਗੈਰਾ ਵਾਸੀਆਨ ਕਪਿਆਲ ਦੀ ਮਾਲਕੀ ਰਕਬਾ ਕਰੀਬ 46 ਵਿੱਘੇ 13 ਵਿਸਵੇ ਪਿੰਡ ਕਪਿਆਲ ਦੀ ਥਾਂ ’ਤੇ ਗੁਰਨਿਸ਼ਾਨ ਸਿੰਘ ਪੁੱਤਰ ਸੁਲਤਾਨ ਸਿੰਘ ਵਾਸੀ ਕਪਿਆਲ ਦੇ ਨਾਂ ’ਤੇ 13,81,000/-ਰੁ., ਰੂਪ ਸਿੰਘ ਹਲਕਾ ਪਟਵਾਰੀ ਨਾਲ ਗੰਢਤੁੱਪ ਕਰਕੇ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੱਟੀਵਾਲ ਕਲਾਂ ਦੀ ਜ਼ਮੀਨ ਦੀ ਮਾਲਕੀ ਰਕਬਾ ਕਰੀਬ 40 ਵਿੱਘੇ 04 ਵਿਸਵੇ ਪਿੰਡ ਭੱਟੀਵਾਲ ਕਲਾਂ ਦੀ ਥਾ ’ਤੇ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭਰਾਜ ਦੇ ਨਾਂ ’ਤੇ 14,82,875/- ਰੁ., ਦਰਸ਼ਨ ਸਿੰਘ ਹਲਕਾ ਪਟਵਾਰੀ ਨਾਲ ਗੰਢਤੁੱਪ ਕਰ ਕੇ ਮਾੜੋ ਪੁੱਤਰ ਬਚਨਾ ਵਾਸੀ ਕਪਿਆਲ ਦੀ ਜ਼ਮੀਨ ਦੀ ਮਾਲਕੀ ਰਕਬਾ ਕਰੀਬ 33 ਵਿੱਘੇ 12 ਵਿਸਵੇ ਪਿੰਡ ਭੱਟੀਵਾਲ ਕਲਾਂ ਦੀ ਥਾਂ ’ਤੇ ਸੁਖਚੈਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਕਪਿਆਲ ਦੇ ਨਾਂ ’ਤੇ 13,30,000/- ਰੁ., ਰੂਪ ਸਿੰਘ ਹਲਕਾ ਪਟਵਾਰੀ ਨਾਲ ਗੰਢਤੁੱਪ ਕਰ ਕੇ ਨੰਦ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਕਪਿਆਲ ਦੀ ਜ਼ਮੀਨ ਦੀ ਮਾਲਕੀ ਰਕਬਾ ਕਰੀਬ 25 ਵਿੱਘੇ 12 ਵਿਸਵੇ ਪਿੰਡ ਕਪਿਆਲ ਦੀ ਥਾਂ ’ਤੇ ਬਲਰਾਜ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਕਪਿਆਲ ਦੇ ਨਾਂ ’ਤੇ 11,83,000/-ਰੁ. ਦਾ ਲੋਨ ਮਨਜ਼ੂਰ ਕਰਵਾ ਦਿੱਤਾ।
ਮੁੱਢਲੀ ਪੜਤਾਲ ’ਚ ਪਾਇਆ ਗਿਆ ਹੈ ਕਿ ਗੁਰਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਬੀਨਾਹੇੜੀ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ, ਜੋ ਬੈਂਕ ਦਾ ਪੱਕਾ ਮੁਲਾਜ਼ਮ ਸੀ, ਜਿਸ ਨੂੰ ਬੈਂਕ ਵੱਲੋਂ ਡਿਵੈੱਲਪਮੈਂਟ ਅਫਸਰ ਤਾਇਨਾਤ ਕੀਤਾ ਹੋਇਆ ਸੀ। ਗੁਰਿੰਦਰ ਸਿੰਘ ਕੇ. ਸੀ. ਸੀ. ਲੋਨ ਮਨਜ਼ੂਰ ਕਰਾਉਣ ਦੀਆਂ ਫਾਈਲਾਂ ਤਿਆਰ ਕਰਦਾ ਸੀ, ਜੋ ਫੀਲ਼ਡ ’ਚ ਜਾ ਕੇ ਨਿੱਜੀ ਤੌਰ ’ਤੇ ਜ਼ਮੀਨਾਂ ਸਬੰਧੀ ਸਾਰੇ ਵੇਰਵੇ ਹਾਸਲ ਕਰ ਕੇ ਫਰਜ਼ੀ ਵਿਅਕਤੀਆਂ ਦੇ ਨਾਵਾਂ ’ਤੇ ਫਾਈਲਾਂ ਤਿਆਰ ਕਰਦਾ ਸੀ ਅਤੇ ਪਟਵਾਰੀ ਵਗੈਰਾ ਨਾਲ ਮਿਲ ਕੇ ਫਰਦ ਸਾਂਝ ਕੇਂਦਰ ਭਵਾਨੀਗੜ੍ਹ ਦੇ ਆਨਲਾਈਨ ਰਿਕਾਰਡ ਨਾਲ ਛੇੜਛਾੜ ਕਰ ਕੇ/ਕਰਵਾ ਕੇ ਅਤੇ ਬਾਅਦ ’ਚ ਫਰਜ਼ੀ ਦਸਤਾਵੇਜ਼ਾਂ ਦੀਆਂ ਫਾਈਲਾਂ ਤਿਆਰ ਕਰ ਕੇ ਬੈਂਕ ਦੀ ਕਰੈਡਿਟ ਟੀਮ ਕੋਲ ਭੇਜ ਦਿੰਦਾ ਸੀ ਅਤੇ ਬੈਂਕ ਪੈਨਲ ਦੇ ਵਕੀਲ਼ ਕੋਲ ਵੀ ਫਰਜ਼ੀ ਵਿਅਕਤੀਆਂ ਅਤੇ ਫਰਜ਼ੀ ਦਸਤਵੇਜ਼ਾਂ ਨੂੰ ਪੇਸ਼ ਕਰਕੇ ਵੈਰੀਫਿਕੇਸ਼ਨ ਕਰਵਾ ਦਿੰਦਾ ਸੀ। ਗੁਰਿੰਦਰ ਸਿੰਘ ਸਾਬਕਾ ਡਿਵੈੱਲਪਮੈਂਟ ਅਫਸਰ ਆਈ.ਸੀ.ਆਈ.ਸੀ.ਆਈ. ਬੈਂਕ ਬ੍ਰਾਂਚ ਭਵਾਨੀਗੜ੍ਹ ਨੇ ਵੱਖ-ਵੱਖ ਪਟਵਾਰੀਆਂ ਨਾਲ ਗੰਢਤੁੱਪ ਕਰ ਕੇ ਅਤੇ ਜ਼ਮੀਨਾਂ ਦੇ ਫਰਜ਼ੀ ਮਾਲਕ ਖੜ੍ਹੇ ਕਰਕੇ ਮਾਲ ਵਿਭਾਗ ਦੇ ਰਿਕਾਰਡ ਨਾਲ ਛੇੜਛਾੜ ਕਰ ਕੇ ਆਈ.ਸੀ.ਆਈ.ਸੀ.ਆਈ. ਬੈਂਕ ਬ੍ਰਾਂਚ ਭਵਾਨੀਗੜ੍ਹ ਤੋਂ ਕਰੀਬ 1,62,04,700/- ਰੁਪਏ ਮਨਜ਼ੂਰ ਕਰਵਾ ਕੇ 1,17,33,475/- ਰੁਪਏ ਫਰਜ਼ੀ ਵਿਅਕਤੀਆਂ (ਦੋਸ਼ੀਆਂ) ਦੇ ਖਾਤਿਆਂ ’ਚ ਪੁਆ ਕੇ ਆਈ.ਸੀ.ਆਈ.ਸੀ.ਆਈ. ਬੈਂਕ ਨਾਲ ਧੋਖਾ ਕੀਤਾ ਹੈ। ਇਸ ਕਰਕੇ ਗੁਰਿੰਦਰ ਸਿੰਘ, ਮਾਲ ਵਿਭਾਗ ਦੇ ਕਰਮਚਾਰੀਆਂ (ਪਟਵਾਰੀ) ਅਤੇ ਦੋਸ਼ੀ ਵਿਅਕਤੀਆਂ ਦੇ ਖਿਲਾਫ ਵੱਖ-ਵੱਖ 9 ਮੁਕੱਦਮੇ ਵੱਖ ਵੱਖ ਧਾਰਾਵਾਂ ਅਧੀਨ ਦਰਜ ਕੀਤੇ ਗਏ ਹਨ। ਇਨ੍ਹਾਂ ਮੁਕੱਦਮਿਆਂ ਦੀ ਤਫਤੀਸ਼ ਦੌਰਾਨ ਹੋਰ ਵੀ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਅਹਿਮ ਖ਼ਬਰ: ਕਿਸਾਨੀ ਸੰਘਰਸ਼ ’ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਜਲਦ ਦੇਵੇਗੀ ਨੌਕਰੀ
NEXT STORY