ਸੰਗਰੂਰ(ਦਵਿੰਦਰ ਖਿੱਪਲ) : ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਪੂਰੀ ਤਰ੍ਹਾਂ ਨਾਲ ਐਕਟਿਵ ਮੂਡ ਵਿਚ ਆ ਗਏ ਹਨ। ਚੋਣਾਂ ਦੇ ਮੱਦੇਨਜ਼ਰ ਪਰਮਿੰਦਰ ਢੀਂਡਸਾ ਵੱਲੋਂ ਅੱਜ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਢੀਂਡਸਾ ਨੇ ਐੱਸ.ਆਈ.ਟੀ. ਮੁਖੀ ਕੁੰਵਰ ਵਿਜੈ ਪ੍ਰਤਾਪ ਨੂੰ ਚੋਣ ਕਮਿਸ਼ਨ ਵੱਲੋਂ ਬਦਲਣ ਦੀ ਕਾਰਵਾਈ ਨੂੰ ਠੀਕ ਕਰਾਰ ਦਿੰਦੇ ਹੋਏ ਅਤੇ ਦੂਜੇ ਰਾਜਸੀ ਦਲਾਂ ਵੱਲੋਂ ਇਸ 'ਤੇ ਸਵਾਲ ਚੁੱਕੇ ਜਾਣ 'ਤੇ ਕਿਹਾ ਕਿ ਚੋਣ ਕਮਿਸ਼ਨ ਦੀ ਕਾਰਵਾਈ 'ਤੇ ਕਿੰਤੂ-ਪ੍ਰੰਤੂ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਐੱਸ.ਆਈ.ਟੀ. ਵਿਚ ਹੋਰ ਵੀ ਕਈ ਅਧਿਕਾਰੀ ਹਨ ਸਿਰਫ ਇਕ ਹੀ ਅਧਿਕਾਰੀ ਨੂੰ ਇਮਾਨਦਾਰ ਕਹਿਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਵਿਰੋਧੀ ਪਾਰਟੀਆਂ ਇਸ ਨੂੰ ਚੁਣਾਵੀ ਮੁੱਦਾ ਬਣਾ ਕੇ ਇਸ ਦਾ ਫਾਇਦਾ ਲੈਣ ਦੀ ਕੋਸ਼ਿਸ਼ ਵਿਚ ਹਨ। ਇਸ ਦੌਰਾਨ ਢੀਂਡਸਾ ਨੇ ਭਗਵੰਤ ਮਾਨ 'ਤੇ ਵੀ ਹਲਕੇ ਦਾ ਵਿਕਾਸ ਨਾ ਕਰਾਉਣ ਅਤੇ ਲੋਕਾਂ ਦੇ ਮੁੱਦੇ ਹੱਲ ਨਾ ਕਰਨ ਦੇ ਦੋਸ਼ ਵੀ ਲਗਾਏ।
ਲੋਕਾਂ ਨੂੰ ਚਿੱਟੇ 'ਤੇ ਲਾਉਣ ਵਾਲੀ 'ਜੱਸੀ ਡਾਨ' ਗ੍ਰਿਫਤਾਰ
NEXT STORY