ਸੰਗਰੂਰ (ਰਾਜੇਸ਼ ਕੋਹਲੀ) : ਸੁਖਪਾਲ ਖਹਿਰਾ ਅਤੇ ਸਿਮਰਜੀਤ ਬੈਂਸ ਜਿੱਥੇ ਹਰਸਿਮਰਤ ਬਾਦਲ ਖਿਲਾਫ ਚੋਣ ਲੜਨ ਦੀ ਤਿਆਰੀ ਵਿਚ ਹਨ, ਉੱਥੇ ਹੀ ਹੁਣ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਬਠਿੰਡਾ ਤੋਂ ਚੋਣ ਲੜਨ ਲਈ ਲਲਕਾਰਿਆ ਹੈ। ਚੁਟਕੀ ਭਰੇ ਅੰਦਾਜ਼ ਵਿਚ ਸੁਖਬੀਰ ਨੇ ਕਿਹਾ ਕਿ ਹਰ ਕੋਈ ਅਕਾਲੀ ਦਲ ਦੇ ਖਿਲ਼ਾਫ ਲੜ ਰਿਹਾ ਹੈ। ਜੇਕਰ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੂੰ ਆਪਣੀ ਜਿੱਤ 'ਤੇ ਯਕੀਨ ਹੈ ਤਾਂ ਉਹ ਵੀ ਬਠਿੰਡਾ ਹੀ ਆ ਜਾਣ।
ਹਰਸਿਮਰਤ ਬਾਦਲ ਕਿਸ ਹਲਕੇ ਤੋਂ ਚੋਣ ਲੜੇਗੀ ਇਹ ਤਾਂ ਫਿਲਹਾਲ ਅਜੇ ਸਾਫ ਨਹੀਂ ਹੋ ਸਕਿਆ ਹੈ ਪਰ ਵਿਰੋਧੀ ਧਿਰਾਂ ਵਲੋਂ ਉਨ੍ਹਾਂ ਨੂੰ ਘੇਰਨ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸੁਖਬੀਰ ਬਾਦਲ ਅੱਜ ਸੰਗਰੂਰ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਵੱਲੋਂ ਟਿਕਟਾਂ ਦੀ ਵੰਡ ਸਬੰਧੀ ਕੀਤੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 31 ਮਾਰਚ ਤੱਕ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ।
ਕੁਮਾਰ ਵਿਸ਼ਵਾਸ ਨੇ ਉਡਾਇਆ ਸਿੱਖਾਂ ਦਾ ਮਜ਼ਾਕ, ਖਾਲਸਾ ਏਡ ਨੇ ਦਿੱਤੀ ਚੁਣੌਤੀ
NEXT STORY